ਜੈ ਸਿੰਘ ਫਿਲੌਰ ਸੱਚੇ ਸਮਾਜ ਸੁਧਾਰਕ ਤੇ ਬੰਧੂਆ ਮਜ਼ਦੂਰਾਂ ਦੀ ਅੰਤਰ ਰਾਸ਼ਟਰ ਪੱਧਰ ਤੱਕ ਉਠਾਉਣ ਵਾਲੀ ਸ਼ਖ਼ਸੀਅਤ
ਚੰਡੀਗੜ੍ਹ – ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪਿੱਛਲੇ ਦਿਨ ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਮੁੱਖੀ ਐਡਵੋਕੇਟ ਜੈ ਸਿੰਘ ਫਿਲੌਰ ਦਾ ਕਰੋਨਾ ਪਾਜ਼ਟਿਵ ਹੋਣ ਕਾਰਨ ਬਿਮਾਰੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਬੇਵੱਖਤੀ ਮੌਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀਆਂ ਕਿਹਾ ਕਿ ਅਨੁਸੂਚਿਤ ਜਾਤੀ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾ ਸਮਾਜ ਵਿਚ ਬੰਧੂਆ ਮਜ਼ਦੂਰੀ ਬੰਦ ਕਰਵਾਉਣ ਲਈ ਪੰਜਾਬ ਵਿੱਚ ਲੰਮੇ ਸੰਘਰਸ਼ ਨਾਲ ਸਬੰਧਤ ਵਰਗ ਵਿਚ ਸਮਾਜ ਸੁਧਾਰਕ ਦੇ ਤੌਰ ਤੇ ਪਹਿਚਾਣ ਬਣਾਈ। ਸ੍ਰ ਕੈਂਥ ਨੇ ਦੱਸਿਆ ਕਿ ਬੰਧੂਆ ਮਜ਼ਦੂਰ ਦੀ ਅਵਾਜ ਨੂੰ ਅੰਤਰ ਰਾਸ਼ਟਰ ਪੱਧਰ ਤੱਕ ਉਠਾਉਣ ਲਈ ਕਾਮਯਾਬ ਹੋਏ । ਅੱਜ ਸਾਡੇ ਕੋਲੋ ਸਮਾਜ ਸੁਧਾਰਕ,ਜ਼ੁਲਮ ਤੇ ਜ਼ਾਲਿਮ ਦੇ ਖਿਲਾਫ਼ ਲੜਣ ਵਾਲੇ,ਦੱਬੇ ਕੁਚਲਿਆ ਅਤੇ ਕਮਜ਼ੋਰ ਵਰਗਾ ਦੀ ਅਵਾਜ਼ ਅਤੇ ਉਹਨਾ ਦੇ ਹਿੱਤਾ ਦੀ ਤਰਜਮਾਨੀ ਕਰਨ ਵਾਲੇ ਯੋਧੇ ਨੂੰ ਹਮੇਸ਼ਾ ਲਈ ਖੋਹ ਲਿਆ ਹੈ। ਆਓ “ਦਲਿਤ ਦਾਸਤਾ ਵਿਰੋਧੀ ਅੰਦੋਲਨ” ਦੇ ਨਾਇਕ,ਹਜ਼ਾਰਾਂ ਬੰਧੂਆਂ ਮਜ਼ਦੂਰਾਂ ਨੂੰ ਨਵਾਂ ਜੀਵਨ ਦਿਵਾਉਣ ਵਾਲੇ ਸਮਾਜਿਕ-ਰਾਜਨੀਤਿਕ ਤਾਕਤ ਵਾਲੇ ਧਨਾਢ ਜਿਮੀਦਾਰਾਂ ਨੇ ਕਾਇਮ ਕੀਤੀ ਸੀਰੀ ਵਿਵਸਥਾ ਦੇ ਖਿਲਾਫ਼ ਲੜਣ ਵਾਲੇ ‘ਜੋਸ਼ੀਲੇ ਤੇ ਨਿਧੱੜਕ ਜਰਨੈਲ’ ਲਈ ਪ੍ਰਾਰਥਨਾ ਕਰੀਏ ਕਿ ਗੁਰੂ ਮਹਾਰਾਜ ਆਪਣੇ ਚਰਨਾ ਵਿਚ ਨਿਵਾਸ ਦੇਵੇ ।