ਬਲੌਂਗੀ, 5 ਜੂਨ – ਲੋਕਸਭਾ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਜੇਤੂ ਐਲਾਨੇ ਜਾਣ ਤੇ ਬਲੌਂਗੀ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ।
ਆਮ ਆਦਮੀ ਪਾਰਟੀ ਦੀ ਵਰਕਰ ਰੀਟਾ ਨੇ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿੱਚ ਕਰਵਾਏ ਵਿਕਾਸ ਕਾਰਜਾਂ ਸਦਕਾ ਮਿਲੀ ਹੈ। ਇਸ ਮੌਕੇ ਬਲਾਕ ਪ੍ਰਧਾਨ ਮਗਨਲਾਲ, ਰਣਜੀਤ ਸੈਣੀ, ਮਨੋਜ ਕੁਮਾਰ, ਰੋਸ਼ਨ ਲਾਲ, ਸੰਧਿਆ, ਰੇਖਾ ਸ਼ਿਲਪੀ, ਤਾਰਾ ਹਾਜਰ ਸਨ।