ਐਸ ਏ ਐਸ ਨਗਰ, 5 ਜੂਨ – ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਮੁਹਾਲੀ ਵਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਫੇਜ਼ 7 ਦੇ ਨਾਰਥ ਪਾਰਕ ਵਿੱਚ ਨਿੰਮ ਅਤੇ ਫਾਈਕਸ ਦੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ।
ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਸz. ਆਰ ਐਸ ਬੈਦਵਾਨ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਹਰ ਸਾਲ ਪੰਜ ਜੂਨ ਨੂੰ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸਾਲ ਦਾ ਵਿਸ਼ਵ ਸਲੋਗਨ ਹੈ ਰੇਗਿਸਤਾਨ ਬਣਨ ਤੋਂ ਰੋਕਣਾ ਅਤੇ ਸੋਕੇ ਵਾਲੀਆਂ ਜਮੀਨਾਂ ਨੂੰ ਆਬਾਦ ਕਰਨਾ। ਉਹਨਾਂ ਕਿਹਾ ਕਿ ਪੌਦੇ ਸਾਨੂੰ ਨਾ ਸਿਰਫ ਪ੍ਰਦੂਸ਼ਣ ਤੋਂ ਬਚਾਉਂਦੇ ਹਨ ਬਲਕਿ ਭੂਮੀ ਦੇ ਕਟਾਓ ਨੂੰ ਰੋਕਦੇ ਹਨ ਅਤੇ ਇਹ ਹੇਟ ਵੇਵ ਤੋਂ ਵੀ ਬਚਾਓ ਕਰਦੇ ਹਨ।
ਉਹਨਾਂ ਫੇਜ਼ 7 ਦੀ ਰੈਜੀਡੈਂਟਸ ਵੈਲਫੇਅਰ ਆਈਸੋਏਸ਼ਨ ਨੂੰ ਅਪੀਲ ਕੀਤੀ ਕਿ ਹਰ ਮੈਂਬਰ ਦੋ ਦਰਖਤ ਲਗਾਵੇ ਅਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਕਰੇ। ਇਸ ਮੌਕੇ ਫੇਜ਼ 7 ਦੇ ਰੈਜੀਡੈਂਟ ਵੈਲਫੇਅਰ ਆਈਸੋਏਸ਼ਨ ਦੇ ਮਨਜਿੰਦਰ ਸਿੰਘ, ਸਰਬਜੀਤ ਸਿੰਘ, ਹਰਬੰਸ ਸਿੰਘ, ਗੁਰਵੰਤ ਸਿੰਘ ਚਹਿਲ ਵੀ ਹਾਜਿਰ ਸਨ।