ਅੰਮ੍ਰਿਤਸਰ, 28 ਮਈ – ਅੰਮ੍ਰਿਤਸਰ ਵਿੱਚ ਐਡਵੋਕੇਟ ਵਿਨੀਤ ਮਹਾਜਨ ਤੇ ਹਮਲਾ ਹੋਇਆ ਹੈ। ਅੱਜ ਸਵੇਰੇ ਕਰੀਬ 8 ਵਜੇ ਉਹ ਘਰ ਪਰਤ ਰਹੇ ਸਨ। ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਐਕਟਿਵਾ ਤੇ ਆਏ ਅਤੇ 4 ਰਾਉਂਡ ਫਾਇਰ ਕੀਤੇ ਅਤੇ ਫ਼ਰਾਰ ਹੋ ਗਏ। ਹਾਲਾਂਕਿ ਵਨਿਤ ਮਹਾਜਨ ਦਾ ਕੋਈ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਨੀਤ ਮਹਾਜਨ ਨੇ ਦੱਸਿਆ ਕਿ ਸਵੇਰੇ ਉਹ ਗੋਪਾਲ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਆਪਣੇ ਹੋਟਲ ਆਸ਼ੀਰਵਾਦ ਤੇ ਆਇਆ ਸੀ। ਉਸ ਦੀ ਪਤਨੀ ਵੀ ਉਸ ਦੇ ਨਾਲ ਸੀ। ਦੋਵਾਂ ਨੇ ਹੋਟਲ ਵਿੱਚ ਪੂਜਾ ਕੀਤੀ ਅਤੇ ਘਰ ਲਈ ਰਵਾਨਾ ਹੋ ਗਏ। ਉਹ ਬਟਾਲਾ ਰੋਡ ਤੇ ਆਸ਼ੀਰਵਾਦ ਹੋਟਲ ਦੇ ਨਾਲ-ਨਾਲ ਗੋਪਾਲ ਮੰਦਿਰ ਨੂੰ ਜਾਂਦੀ ਗਲੀ ਤੋਂ ਉਹ ਜਾ ਰਹੇ ਸਨ।
ਇਸ ਦੌਰਾਨ ਜਦੋਂ ਉਹ ਸੰਤ ਸਿੰਘ ਸੁੱਖਾ ਸਿੰਘ ਪਬਲਿਕ ਸਕੂਲ ਦੇ ਕੋਲੋਂ ਲੰਘ ਰਿਹਾ ਸੀ ਤਾਂ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਕਾਰ ਨੂੰ ਓਵਰਟੇਕ ਕਰ ਲਿਆ ਅਤੇ ਪਿਸਤੌਲ ਤਾਣ ਦਿੱਤੀ।
ਵਿਨੀਤ ਮਹਾਜਨ ਨੇ ਦੱਸਿਆ ਕਿ ਦੋਸ਼ੀ ਨੇ ਉਸ ਤੇ ਗੋਲੀਆਂ ਚਲਾਈਆਂ। ਦੋ ਗੋਲੀਆਂ ਕਾਰ ਦੇ ਸ਼ੀਸ਼ੇ ਵਿੱਚ ਵੱਜੀਆਂ, ਜਦੋਂ ਕਿ ਦੋ ਗੋਲੀਆਂ ਖੁੰਝ ਗਈਆਂ। ਪੁਲੀਸ ਨੇ ਚਾਰੋਂ ਖੋਲ ਬਰਾਮਦ ਕਰ ਲਏ ਹਨ। ਪੁਲੀਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮਾਂ ਬਾਰੇ ਕੋਈ ਸੁਰਾਗ ਮਿਲ ਸਕੇ। ਫਿਲਹਾਲ ਜਾਂਚ ਚੱਲ ਰਹੀ ਹੈ।
ਐਸ ਐਚ ਓ ਅਨਿਲ ਕੁਮਾਰ ਨੇ ਦੱਸਿਆ ਕਿ ਵਿਨੀਤ ਮਹਾਜਨ ਦੀ ਕੁਝ ਪੁਰਾਣੀ ਲੜਾਈ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਹਮਲਾ ਰੰਜਿਸ਼ ਦਾ ਲੱਗ ਰਿਹਾ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਨੀਤ ਮਹਾਜਨ ਦੀ ਵੀ ਪੁਰਾਣੀ ਸਿਆਸੀ ਰੰਜਿਸ਼ ਹੈ। ਜਿਸ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲੀਸ ਨੇ ਮੌਕੇ ਤੋਂ ਚਾਰ ਖੋਲ ਬਰਾਮਦ ਕੀਤੇ ਹਨ। ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।