ਐਸ ਏ ਐਸ ਨਗਰ, 3 ਮਈ ਪੰਜਾਬੀ ਵਿਰਸਾ ਸਭਿਆਚਾਰ ਅਤੇ ਵੈਲਫ਼ੇਅਰ ਸੁਸਾਇਟੀ (ਰਜਿ.) ਵਲੋਂ ਡਿਪਲਾਸਟ ਪਲਾਸਟਿਕ ਦੇ ਸਹਿਯੋਗ ਨਾਲ ਸੈਕਟਰ 69 ਦੇ ਗੁਰਦਵਾਰਾ ਸਾਹਿਬ ਵਿਖੇ ਵਿਸ਼ਾਲ 26ਵਾਂ ਖ਼ੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਸ਼ਹਿਰ ਅਤੇ ਆਲੇ-ਦੁਆਲੇ ਦੇ ਭਾਰੀ ਗਿਣਤੀ ਵਿਚ ਨੌਜਵਾਨਾਂ ਨੇ ਪਹੁੰਚ ਕੇ ਖ਼ੂਨ ਦਾਨ ਕੀਤਾ। ਕੈਂਪ ਦੌਰਾਨ ਚੰਡੀਗੜ੍ਹ ਪੀ.ਜੀ.ਆਈ ਤੋਂ ਆਈ ਡਾਕਟਰਾਂ ਦੀ ਟੀਮ ਨੇ 182 ਯੂਨਿਟ ਖ਼ੂਨ ਇਕਠਾ ਕੀਤਾ।
ਪੰਜਾਬੀ ਵਿਰਸਾ ਸਭਿਆਚਾਰ ਅਤੇ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਦਸਿਆ ਕਿ ਕੈਂਪ ਦੇ ਆਯੋਜਨ ਦੌਰਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਸੈਕਟਰ 69 ਅਤੇ ਸਮੂਹ ਇਲਾਕਾ ਵਾਸੀਆਂ ਵਲੋਂ ਭਰਵਾਂ ਸਹਿਯੋਗ ਦਿਤਾ ਜਿਸ ਸਦਕਾ ਇਹ ਕੈਂਪ ਪੂਰੀ ਤਰ੍ਹਾਂ ਕਾਮਯਾਬ ਹੋ ਨਿਬੜਿਆ। ਉਨ੍ਹਾਂ ਦਸਿਆ ਕਿ ਕੈਂਪ ਦੌਰਾਨ ਭਾਰੀ ਗਿਣਤੀ ਵਿਚ ਲੋਕਾਂ ਨੇ ਆਪੋ ਆਪਣੀ ਵਾਰੀ ਨਾਲ ਖੂਨਦਾਨ ਕੀਤਾ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਐਮਰਜੈਂਸੀ ਵਿੱਚ ਖੂਨ ਦੀ ਲੋੜ ਪੈਣ ਤੇ ਸੁਸਾਇਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਸੁਸਾਇਟੀ ਦੇ ਵਲੰਟੀਅਰ ਮੌਕੇ ਤੇ ਪਹੁੰਚ ਕੇ ਖੂਨਦਾਨ ਲਈ ਤਿਆਰ ਰਹਿੰਦੇ ਹਨ। ਸ. ਧਨੋਆ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਸਾਰੇ ਸਹਿਯੋਗੀਆਂ, ਸ਼ੁਭਚਿੰਤਕਾਂ ਅਤੇ ਅਹੁਦੇਦਾਰਾਂ ਦਾ ਉਚੇਚਾ ਧੰਨਵਾਦ ਕੀਤਾ।
ਇਸ ਮੌਕੇ ਅਸੋਕ ਕੁਮਾਰ ਗੁਪਤਾ (ਡਿਪਲਾਸਟ ਗਰੁੱਪ) ਨੇ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਸਾਲ ਵਿੱਚ ਚਾਰ ਵਾਰ ਖੂਨਦਾਨ ਕਰ ਸਕਦਾ ਹੈ ਅਤੇ ਮਨੁੱਖੀ ਜਿੰਦਗੀਆਂ ਬਚਾਉਣ ਵਿੱਚ ਯੋਗਦਾਨ ਦੇ ਸਕਦਾ ਹੈ। ਉਹਨਾਂ ਕਿਹਾ ਕਿ ਹਸਪਤਾਲਾਂ ਦੀ ਖੂਨ ਦੀ ਮੰਗ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਖੂਨ ਦਾਨ ਦੀ ਮੁਹਿਮ ਚਲਾਉਣੀ ਚਾਹੀਦੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਤੁਹਾਡੇ ਦਿਤੇ ਖੂਨ ਦੇ ਇਕ ਯੂਨਿਟ ਨਾਲ ਤਿੰਨ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਖੂਨਦਾਨ ਨੂੰ ਦੁਨੀਆਂ ਵਿਚ ਸਭ ਤੋਂ ਉਤਮ ਦਾਨ ਮੰਨਿਆ ਜਾਂਦਾ ਹੈ। ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਮੇਅਰ ਨੇ ਇਸ ਮੌਕੇ ਸੁਸਾਇਟੀ ਵੱਲੋਂ ਮਨੁੱਖਤਾ ਦੀ ਭਲਾਈ ਹਿਤ ਲਗਾਤਾਰ ਕੀਤੇ ਜਾਂਦੇ ਕੰਮਾਂ ਦੀ ਸਲਾਘਾ ਕਰਦੇ ਹੋਏ ਸੁਸਾਇਟੀ ਨਾਲ ਹਮੇਸ਼ਾ ਸਹਿਯੋਗ ਕਰਨ ਦਾ ਅਹਿਦ ਲਿਆ।
ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ ਨੇ ਕਿਹਾ ਕਿ ਕੈਂਪ ਦੀ ਸਫ਼ਲਤਾ ਲਈ ਨੌਜਵਾਨਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ। ਉਹਨਾਂ ਕਿਹਾ ਕਿ ਜਿੱਥੇ ਸ਼ਹਿਰ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੋਟਾਂ ਲਈ ਵੱਡੇ ਇਕੱਠ ਕਰਦੇ ਘੁੰਮਦੇ ਰਹੇ ਉਥੇ ਹੀ ਸੁਸਾਇਟੀ ਵਾਲੰਟੀਅਰ ਲੋਕ ਹਿਤ ਵਿਚ ਨੌਜਵਾਨਾਂ ਨੂੰ ਖੂਨਦਾਨ ਲਈ ਪ੍ਰੇਰਦੇ ਰਹੇ। ਖੂਨ ਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਪਹੁੰਚੇ ਪਤਵੰਤੇ ਸੱਜਣਾਂ ਵਿੱਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸz. ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ, ਅਕਾਲੀ ਆਗੂ ਸz. ਸਿਮਰਨ ਸਿੰਘ ਚੰਦੂਮਾਜਰਾ ਅਤੇ ਪਰਵਿੰਦਰ ਸਿੰਘ ਸੋਹਾਣਾ, ਪਰਮਜੀਤ ਸਿੰਘ ਹੈਪੀ, ਗੁਰਮੀਤ ਕੌਰ, ਸੁਚਾ ਸਿੰਘ ਕਲੌੜ (ਸਾਰੇ ਕੌਂਸਲਰ), ਰਾਜੀਵ ਵਾਸ਼ਿਸ਼ਟ, ਕੰਵਰਜੋਤ ਸਿੰਘ ਰਾਜਾ ਮੁਹਾਲੀ, ਪਰਮਜੀਤ ਸਿੰਘ ਕਾਹਲੋਂ, ਅਮਰਜੀਤ ਸਿੰਘ ਧਨੋਆ, ਦੀਪਇੰਦਰ ਸਿੰਘ ਦੀਪੀ (ਏ ਯੂ ਸਮਾਲ ਫਨਾਸ ਬੈਕ) ਰਵਤੇਜ ਸਿੰਘ, ਮਨਪ੍ਰੀਤ ਸਿੰਘ ਰੂਬਲ, ਸਤਨਾਮ ਸਿੰਘ ਸੋਢੀ, ਬਲਜਿੰਦਰ ਸਿੰਘ ਬੱਲੀ, ਸੁੱਖੀ ਰੁੜਕੀ, ਹਰਦੀਪ ਸਿੰਘ ਧਨੋਆ, ਹਰਬੰਸ ਸਿੰਘ ਸੈਕਟਰੀ ਰੈਡ ਕਰਾਸ, ਕੁਲਦੀਪ ਸਿੰਘ ਭਿੰਡਰ, ਪੂਨੂ ਨਰੂਲਾ, ਗੁਰਵਿੰਦਰ ਸਿੰਘ ਗਰਚਾ, ਐਡਵੋਕੇਟ ਗਗਨਦੀਪ ਸਿੰਘ, ਕਰਮ ਸਿੰਘ ਮਾਵੀ, ਮੇਜਰ ਸਿੰਘ, ਅਵਤਾਰ ਸਿੰਘ, ਪ੍ਰਿੰਸੀਪਲ ਸੁਖਵੰਤ ਸਿੰਘ ਬਾਠ, ਪਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਲੋਕ ਹਾਜਿਰ ਸਨ।