ਚੰਡੀਗੜ੍ਹ, 5 ਜੁਲਾਈ, 2020 : ਪੰਜਾਬ ਸਰਕਾਰ ਨੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪ੍ਰੀਖਿਆਵਾਂ ਰੱਦ ਕਰਨ ਦੇ ਰਸਮੀ ਹੁਕਮ ਜਾਰੀ ਕਰ ਦਿੱਤੇ ਹਨ।
ਡੀ ਪੀ ਆਈ ਕਾਲਜਾਂ ਵੱਲੋਂ ਸਾਰੇ ਵਾਈਸ ਚਾਂਲਸਰਾਂ ਨੂੰ ਲਿਖੇ ਪੱਤਰ ਵਿਚ ਇਸ ਗੱਲ ਦੇ ਵੇਰਵੇ ਦੱਸੇ ਗਏ ਹਨ ਕਿ ਵਿਦਿਆਰਥੀਆਂ ਨੂੰ ਕਿਸ ਆਧਾਰ ‘ਤੇ ਪਾਸ ਕਰਨਾ ਹੈ । ਹਰੇਕ ਯੂਨੀਵਰਸਿਟੀ ਨੂੰ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਵਿਦਿਆਰਥੀਆਂ ਨੁੰ ਪਾਸ ਕਰਨ ਸਬੰਧੀ ਆਪਣੇ ਹੀ ਨਿਯਮ ਤੇ ਕਾਨੁੰਨ ਤੈਅ ਕਰਨ ਵਾਸਤੇ ਕਿਹਾ ਗਿਆ ਹੈ।