ਨਵੀਂ ਦਿੱਲੀ, 4 ਜੁਲਾਈ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਭਗਤ ਲੱਦਾਖਵਾਸੀ ਚੀਨੀ ਘੁਸਪੈਠ ਵਿਰੁੱਧ ਆਵਾਜ਼ ਚੁੱਕ ਰਹੇ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀ ਸੁਣਨੀ ਚਾਹੀਦੀ ਹੈ, ਕਿਉਂਕਿ ਜੇਕਰ ਉਨ੍ਹਾਂ ਦੀ ਗੱਲ ਨੂੰ ਨਜ਼ਰਅੰਦਾਜ ਕੀਤਾ ਗਿਆ ਤਾਂ ਦੇਸ਼ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ| ਉਨ੍ਹਾਂ ਨੇ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,”ਦੇਸ਼ ਭਗਤ ਲੱਦਾਖਵਾਸੀ ਚੀਨੀ ਘੁਸਪੈਠ ਵਿਰੁੱਧ ਆਵਾਜ਼ ਚੁੱਕ ਰਹੇ ਹਨ| ਉਹ ਸਾਵਧਾਨ ਕਰ ਰਹੇ ਹਨ| ਉਨ੍ਹਾਂ ਦੀ ਗੱਲ ਨੂੰ ਨਜ਼ਰਅੰਦਾਜ ਕਰਨ ਦੀ ਭਾਰਤ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ|”
ਉਹਨਾਂ ਕਿਹਾ,” ਦੇਸ਼ ਦੀ ਖਾਤਰ ਉਨ੍ਹਾਂ ਨੂੰ ਸੁਣੋ|” ਕਈ ਲੱਦਾਖਵਾਸੀਆਂ ਨੇ ਕਿਹਾ ਹੈ ਕਿ ਚੀਨ ਨੇ ਭਾਰਤੀ ਖੇਤਰ ਵਿੱਚ ਘੁਸਪੈਠ ਕੀਤੀ ਹੈ| ਜਿਕਰਯੋਗ ਹੈ ਕਿ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਤੇ ਪਿਛਲੇ ਕਈ ਹਫਤਿਆਂ ਤੋਂ ਗਤੀਰੋਧ ਚੱਲ ਰਿਹਾ ਹੈ|