ਚੰਡੀਗੜ੍ਹ, 26 ਮਾਰਚ 2024- ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਭਾਜਪਾ ਵਲੋਂ ਪੰਜਾਬ ਦੇ ਅੰਦਰ ਇਕੱਲੇ ਚੋਣਾਂ ਲੜਨ ਅਤੇ ਗੱਠਜੋੜ ਨਾ ਕਰਨ ਤੇ ਲਏ ਗਏ ਫ਼ੈਸਲੇ ਤੇ ਕਿਹਾ ਕਿ, ਸਾਡੇ ਵਲੋਂ ਉਠਾਏ ਗਏ ਭਾਜਪਾ ਨੂੰ ਮੁੱਦੇ ਚੰਗੇ ਨਹੀਂ ਲੱਗੇ। ਉਨ੍ਹਾਂ ਕਿਹਾ ਕਿ, ਜੇਕਰ ਅਸੀਂ ਪੰਜਾਬ ਦੀ ਗੱਲ, ਪੰਜਾਬ ਦੇ ਨੌਜਵਾਨਾਂ ਦੀ ਗੱਲ ਤੋਂ ਇਲਾਵਾ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਅਤੇ ਜੇਕਰ ਇਹ ਸਾਡੇ ਮੁੱਦੇ ਹੀ ਭਾਜਪਾ ਨੂੰ ਸਹੀ ਨਹੀਂ ਲੱਗਦੇ ਤਾਂ, ਫਿਰ ਗੱਠਜੋੜ ਦਾ ਕੀ ਮਤਲਬ ਹੈ?