ਬਠਿੰਡਾ,26 ਮਾਰਚ2024: ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਮਾਈਸਰਖਾਨਾ ਦੇ ਦੁਰਗਾ ਮੰਦਰ ‘ਚ ਨਤਮਸਤਕ ਹੋਣ ਮਗਰੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਪ੍ਰੋ ਬਲਜਿੰਦਰ ਕੌਰ ਐੱਮ ਐੱਲ ਏ ਹਲਕਾ ਤਲਵੰਡੀ ਸਾਬੋ, ਪ੍ਰਿੰਸੀਪਲ ਬੁੱਧ ਰਾਮ ਐੱਮ ਐੱਲ ਏ ਹਲਕਾ ਬੁਢਲਾਡਾ,ਜਗਰੂਪ ਸਿੰਘ ਗਿੱਲ ਐੱਮ ਐੱਲ ਏ ਬਠਿੰਡਾ ਸ਼ਹਿਰੀ, ਸੁਖਵੀਰ ਸਿੰਘ ਮਾਈਸਰਖਾਨਾ ਐੱਮ ਐੱਲ ਏ ਮੌੜ, ਮਾਸਟਰ ਜਗਸੀਰ ਸਿੰਘ ਐੱਮ ਐੱਲ ਏ ਹਲਕਾ ਭੁੱਚੋ, ਗੁਰਪ੍ਰੀਤ ਸਿੰਘ ਬਣਾਂਵਾਲੀ ਐੱਮ ਐੱਲ ਏ, ਅਤੇ ਰਕੇਸ਼ ਪੁਰੀ ਚੇਅਰਮੈਨ ਜੰਗਲਾਤ ਵਿਭਾਗ ਪੰਜਾਬ, ਨਵਦੀਪ ਸਿੰਘ ਜੀਦਾ ਚੇਅਰਮੈਨ ਸ਼ੂਗਰਫੈੱਡ ਪੰਜਾਬ, ਨੀਲ ਗਰਗ ਚੇਅਰਮੈਨ ਮੀਡੀਅਮ ਇੰਡਸਟਰੀ ਪੰਜਾਬ, ਅਨਿਲ ਠਾਕੁਰ ਚੇਅਰਮੈਨ ਪੰਜਾਬ ਟਰੇਡਰ ਕਮਿਸ਼ਨ, ਗੁਰਜੰਟ ਸਿੰਘ ਸਿਵੀਆਂ ਵਾਈਸ ਚੇਅਰਮੈਨ ਐੱਸ ਸੀ ਕਾਰਪੋਰੇਸ਼ਨ ਪੰਜਾਬ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਆਪਣੇ ਵੱਡੀ ਗਿਣਤੀ ਸਮਰਥਕ ਹਾਜ਼ਰ ਸਨ।
ਖੇਤੀਬਾੜ੍ਹੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਹੁਣ ਉਹ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਹਰ ਰੋਜ਼ ਪਿੰਡਾ, ਸ਼ਹਿਰਾਂ, ਮੁਹਲਿਆਂ ਅਤੇ ਕਸਬਿਆਂ ਵਿੱਚ ਲੋਕਾਂ ਨੂੰ ਮਿਲਣਗੇ । ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਦੋ ਸਾਲਾਂ ਦੌਰਾਨ ਕੀਤੇ ਕੰਮਾਂ, ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ, ਆਮ ਪਰਿਵਾਰਾਂ ਨੂੰ ਦਿੱਤੀ ਮੁਫ਼ਤ ਬਿਜਲੀ, ਕਿਸਾਨਾਂ ਨੂੰ ਹਰ ਸਮੇਂ ਮੋਟਰਾਂ ਵਾਲੀ ਬਿਜਲੀ, ਬਿਜਲੀ ਮਹਿਕਮੇ ਦੀ ਭਰੀ ਬਕਾਇਆ ਰਕਮ, ਪ੍ਰਾਈਵੇਟ ਥਰਮਲ ਪਲਾਂਟ ਖਰੀਦਣ, ਐਮੀਨੈਂਸ ਸਕੂਲ, ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨੂੰ ਠੀਕ ਕਰਨਾ , ਸੜਕ ਸੁਰੱਖਿਆ ਫੋਰਸ ਬਨਾਉਣ, ਮੁਹੱਲਾ ਕਲਿਨਿਕਾਂ ਵਿੱਚ ਦਵਾਈਆਂ ਤੇ ਟੈਸਟ ਮੁਫ਼ਤ , ਆਮ ਲੋਕਾਂ ਦੀ ਲੁੱਟ ਕਰਨ ਵਾਲੇ ਟੋਲ ਪਲਾਜੇ ਬੰਦ ਕਰਨ ਸਮੇਤ ਆਮ ਲੋਕਾਂ ਦੀ ਭਲਾਈ ਲਈ ਬਿਨਾਂ ਭੇਦਭਾਵ ਕੀਤੇ ਕਾਰਜਾਂ ਦੇ ਅਧਾਰ ਤੇ ਵੋਟਾਂ ਮੰਗਣਗੇ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ।