ਨਵੀਂ ਦਿੱਲੀ, 18 ਮਾਰਚ 2024 : ਚੋਣ ਬਾਂਡ ਸਬੰਧੀ ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਸੁਣਾਈ ਹੋਈ ਹੈ। ਸੁਪ੍ਰੀਮ ਕੋਰਟ ਨੇ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੂੰ ਕਿਹਾ ਹੈ ਕਿ ਅਸੀਂ ਜੋ ਜਾਣਕਾਰੀ ਚਾਹੁੰਦੇ ਹਾਂ, ਤੁਸੀਂ ਅਜੇ ਤੱਕ ਨਹੀਂ ਦੇ ਸਕੇ। ਅਦਾਲਤ ਨੇ ਅੱਗੇ ਕਿਹਾ ਹੈ ਕਿ SBI ਨੂੰ ਚੋਣ ਬਾਂਡ ਸਬੰਧੀ ਹਰ ਜਾਣਕਾਰੀ ਅਦਾਲਤ ਨੂੰ ਦੇਣੀ ਹੋਵੇਗੀ।