ਚੰਡੀਗੜ੍ਹ, 18 ਮਾਰਚ 2024- ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸੁੱਖੀ ਦੇ ਵਲੋਂ ਬੀਤੇ ਦਿਨ ਸੀਐੱਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ 16 ਮਾਰਚ ਨੂੰ ਵੀ ਵਿਧਾਇਕ ਸੁੱਖੀ ਵਲੋਂ ਸੀਐੱਮ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਪਰ ਚੋਣਾਂ ਦੇ ਮੌਸਮ ਵਿਚ ਇਸ ਮੁਲਾਕਾਤ ਨੂੰ ਵੱਖ ਵੱਖ ਨਜ਼ਰੀਆ ਨਾਲ ਵੇਖਿਆ ਜਾ ਰਿਹਾ ਹੈ।
ਹਾਲਾਂਕਿ, ਇਸ ਮੁਲਾਕਾਤ ਤੇ ਸੁਖਵਿੰਦਰ ਸੁੱਖੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ, ਸੀਐੱਮ ਮਾਨ ਦੇ ਸੱਦੇ ਤੇ ਉਹ ਸੀਐੱਮ ਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਵੱਲੋਂ ਸੀਐੱਮ ਮਾਨ ਅੱਗੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਸਰਕਾਰੀ ਕਾਲਜ ਦਾ ਨਾਮ ਰੱਖਣ ਦੀ ਮੰਗ ਰੱਖੀ ਸੀ। ਇਸ ਤੋਂ ਇਲਾਵਾ ਬਾਕੀ ਅਟਕਲਾਂ ਨੂੰ ਅਕਾਲੀ ਵਿਧਾਇਕ ਸੁੱਖੀ ਨੇ ਰੱਦ ਕਰ ਦਿੱਤਾ ਹੈ।