ਅੰਮ੍ਰਿਤਸਰ, 20 ਫ਼ਰਵਰੀ 2024 : ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਅੰਮ੍ਰਿਤਸਰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਪਹੁੰਚੇ। ਕਥਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਹਰਿਆਣਾ ਬਾਰਡਰ ਦੇ ਉੱਪਰ ਕਿਸਾਨਾਂ ‘ਤੇ ਤਸ਼ੱਦਦ ਹੋ ਰਿਹਾ ਹੈ ਉਹ ਅਤੇ ਨਿੰਦਣਯੋਗ ਹੈ। ਸਰਕਾਰਾਂ ਨੂੰ ਕਿਸਾਨਾਂ ਦੇ ਮਸਲੇ ਤੇ ਜ਼ੋਰ ਪਾ ਕੇ ਹੱਲ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਜਿਸ ਤਰੀਕੇ ਹਰਿਆਣਾ ਬਾਰਡਰ ਉੱਪਰ ਅਥਰੂ ਗੈਸ, ਗੋਲੀਆਂ ਕਿਸਾਨਾਂ ਦੇ ਮਾਰੀਆਂ ਗਈਆਂ ਇਹ ਅਨਮੁਖੀ ਵਤੀਰਾ ਹੈ ਜੋ ਕਿ ਕਿਸਾਨਾਂ ਦੇ ਨਾਲ ਕੀਤਾ ਗਿਆ ਹੈ। ਇਸ ਦੀ ਅਸੀਂ ਨਖੇਦੀ ਕਰਦੇ ਹਾਂ। ਅੱਗੇ ਬੋਲਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਆਡੀਓ ਡਿੱਬੜੁਗੜ ਜੇਲ ਚੋਂ ਸਾਹਮਣੇ ਆਈ ਹੈ ਉਸ ਵਿੱਚ ਉਹਨਾਂ ਸਾਫ ਤੌਰ ਤੇ ਦੱਸਿਆ ਹੈ ਕਿ ਕਿਸ ਤਰੀਕੇ ਜੇਲ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ।