ਔਕਲੈਂਡ, 8 ਸਤੰਬਰ 2020 – ਨਿਊਜ਼ੀਲੈਂਡ ਵਿਖੇ 23 ਅਗਸਤ ਨੂੰ ਇਕ ਏਅਰ ਇੰਡੀਆ ਦੀ ਫਲਾਈਟ ਆਈ ਸੀ, ਜਿਸ ਦੇ ਵਿਚੋਂ ਹੁਣ ਤੱਕ 17 ਲੋਕ ਕੋਰੋਨਾ ਪਾਜ਼ੀਟਿਵ ਆ ਚੁੱਕੇ ਹਨ ਜਿਸ ਨੂੰ ਹੁਣ ਇੱਥੇ ਦਾ ਮੀਡੀਆ ਮਨਹੂਸ ਫਲਾਈਟ ਕਰਕੇ ਸੰਬੋਧਨ ਕਰਨ ਲੱਗਾ ਹੈ। ਏਅਰ ਇੰਡੀਆ ਦੀ ਇਹ ਫਲਾਈਟ 23 ਅਗਸਤ ਨੂੰ ਇਥੇ ਪਹੁੰਚੀ ਸੀ ਅਤੇ ਇਸ ਵਿਚੋਂ ਆਦਮੀ, ਔਰਤਾਂ ਅਤੇ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ।
ਇਸ ਫਲਾਈਟ ਦੇ ਪਹੁੰਚਣ ਤੋਂ 3 ਦਿਨ ਬਾਅਦ ਵਾਲੇ ਟੈਸਟ ਵਿਚੋਂ 7 ਲੋਕ ਪਾਜ਼ੀਟਿਵ ਆਏ ਸਨ। 28 ਅਗਸਤ ਨੂੰ ਸੱਤ ਹੋਰ ਯਾਤਰੀ (ਤਿੰਨ ਪੁਰਸ਼ (30 ਸਾਲ) ਇਕ ਬਜ਼ੁਰਗ ਮਹਿਲਾ (60 ਸਾਲ), ਇਕ ਲੜਕੀ (20) ਅਤੇ ਦੋ ਬੱਚੇ ਵੀ ਕਰੋਨਾ ਪਾਜ਼ੀਟਿਵ ਆ ਚੁੱਕੇ ਹਨ। ਪਹਿਲੀ ਸਤੰਬਰ ਨੂੰ ਦੋ ਹੋਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ। 4 ਸਤੰਬਰ ਨੂੰ ਦੋ ਬੱਚੇ 9 ਸਾਲ ਤੋਂ ਘੱਟ ਵਾਲੇ ਵੀ ਕੋਰੋਨਾ ਪਾਜ਼ੀਟਿਵ ਆ ਚੁੱਕੇ ਹਨ।
ਕੋਰੋਨਾ ਅੱਪਡੇਟ: ਅੱਜ ਨਿਊਜ਼ੀਲੈਂਡ ਦੇ ਵਿਚ 6 ਹੋਰ ਨਵੇਂ ਕਰੋਨਾ ਕੇਸ ਆਏ ਹਨ। ਜਿਨ੍ਹਾਂ ਵਿਚੋਂ 4 ਕੇਸ ਮਾਊਂਟ ਰੌਸਕਿਲ ਨਾਲ ਸਬੰਧਿਤ ਹਨ ਅਤੇ ਦੋ ਕੇਸ ਬਾਹਰੋਂ ਆਏ ਯਾਤਰੀਆਂ ਦੇ ਹਨ। ਨਿਊਜ਼ੀਲੈਂਡ ਦੇ ਵਿਚ ਹੁਣ ਤੱਕ 1431 ਕੇਸ ਪੁਸ਼ਟੀ ਕੀਤੇ ਜਾ ਚੁੱਕੇ ਹਨ ਅਤੇ 351 ਕੇਸ ਸੰਭਾਵਿਤ ਹਨ। ਕੁੱਲ ਐਕਟਿਵ ਕੇਸ 123 ਹਨ ਜਿਨ੍ਹਾਂ ਵਿਚੋਂ 4 ਹਸਪਤਾਲ ਦਾਖਲ ਹਨ। 1635 ਲੋਕ ਠੀਕ ਹੋ ਚੁੱਕੇ ਹਨ। 24 ਲੋਕਾਂ ਦੀ ਮੌਤ ਹੋ ਚੁੱਕੀ ਹੈ।