ਸ਼ੰਭੂ/ਖਨੌਰੀ, 14 ਫਰਵਰੀ, 2024: ਦਿੱਲੀ ਚੱਲੋ ਦੇ ਨਾਅਰੇ ਹੇਠ ਕੌਮੀ ਰਾਜਧਾਨੀ ਵੱਲ ਕੂਚ ਕਰ ਰਹੇ ਕਿਸਾਨ ਅੱਜ ਫਿਰ ਤੋਂ ਬੈਰੀਕੇਡਿੰਗ ਤੋੜ ਕੇ ਅੱਗੇ ਲੰਘਣ ਦਾ ਯਤਨ ਕਰਨਗੇ ਪਰ ਕਿਸਾਨਾਂ ਦੇ ਬਾਰਡਰਾਂ ’ਤੇ ਪਹੁੰਚਣ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਨੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ ਹਨ।
ਹਾਲਾਂਕਿ ਕਿਸਾਨ ਵੱਡੀ ਗਿਣਤੀ ਵਿਚ ਬਾਰਡਰਾਂ ’ਤੇ ਨਹੀਂ ਪੁੱਜੇ ਪਰ ਕੁਝ ਕਿਸਾਨਾਂ ਦੇ ਪੁੱਜਦਿਆਂ ਹੀ ਹਰਿਆਣਾ ਪੁਲਿਸ ਸਰਗਰਮ ਹੋ ਗਈ ਹੈ।
ਦੱਸਣਯੋਗ ਹੈ ਕਿ ਕਿਸਾਨਾਂ ਨੇ ਕੱਲ੍ਹ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਦੋ ਲੇਅਰ ਦੀ ਬੈਰੀਕੇਡਿੰਗ ਤੋੜ ਦਿੱਤੀ ਹੈ। ਹਰਿਆਣਾ ਪੁਲਿਸ ਨੇ ਛੇ-ਛੇ ਲੇਅਰ ਦੀ ਬੈਰੀਕੇਡਿੰਗ ਕੀਤੀ ਹੋਈ ਹੈ।