ਚੰਡੀਗੜ੍ਹ, 2 ਜੁਲਾਈ 2020: ਪੰਜਾਬ ਦੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਫਾਈਨਾਸ ਕਮਿਸ਼ਨਰਾਂ, ਡਵੀਜ਼ਨ ਕਮਿਸ਼ਨਰਾਂ ਅਤੇ ਕੁਲੈਕਟਰਾਂ ਦੀਆਂ ਸਾਰੀਆਂ ਅਦਾਲਤਾਂ ਨੂੰ 31 ਜੁਲਾਈ ਤੱਕ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਲਈ ਆਪਣੇ ਕੰਮਕਾਜ ਨੂੰ ਸੀਮਤ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਅਦਾਲਤਾਂ 31 ਜੁਲਾਈ ਤੱਕ ਸਿਰਫ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਹੀ ਕਰ ਸਕਣਗੀਆਂ ਅਤੇ ਕੋਈ ਵੀ ਫਾਈਨਲ ਰਿਜ਼ਲਟ ਨਹੀਂ ਦੇ ਸਕਣਗੀਆਂ।