ਔਕਲੈਂਡ, 29 ਜਨਵਰੀ, 2024:-ਆਪਣੀ ਜ਼ਿੰਦਗੀ ਦੇ ਸੁਪਨੇ ਸਾਕਾਰ ਕਰਨ ਨਿਊਜ਼ੀਲੈਂਡ ਆਏ ਇਕ 28 ਸਾਲਾ ਪੰਜਾਬੀ ਨੌਜਵਾਨ ਦੀ ਲਾਸ਼ ਅੱਜ ਡੁਨੀਡਨ ਡੁਨੀਡਨ ਸ਼ਹਿਰ (ਦੱਖਣੀ ਟਾਪੂ) ਵਿਖੇ ਇਕ ਘਰ ਦੀ ਖਿੜਕੀ ਦੇ ਬਾਹਰਵਾਰ ਖੂਨ ਨਾਲ ਲੱਥਪੱਥ ਮਿਲੀ ਹੈ। ਅੱਜ ਸਵੇਰੇ ਇਕ ਗੁਆਂਢੀ ਨੇ ਟੁੱਟੀ ਹੋਈ ਖਿੜਕੀ ਦੇ ਬਾਹਰਵਰ ਇਸ ਦੀ ਲਾਸ਼ ਨੂੰ ਵੇਖਿਆ, ਜੋ ਬੁਰੀ ਤਰ੍ਹਾਂ ਨਾਲ ਖੂਨ ਨਾਲ ਲੱਥਪਥ ਸੀ। ਪਤਾ ਲੱਗਾ ਹੈ ਕਿ ਇਹ ਨੌਜਵਾਨ ਜ਼ਿਲ੍ਹਾ ਲੁਧਿਆਣਾ ਨਾਲ ਸਬੰਧ ਰੱਖਦਾ ਸੀ ਅਤੇ 6 ਕੁ ਮਹੀਨੇ ਪਹਿਲਾਂ ਉਸਦਾ ਵਿਆਹ ਹੋਇਆ ਸੀ ਤੇ ਉਸਦੀ ਪਤਨੀ ਵੀ ਜਲਦੀ ਹੀ ਇਥੇ ਪਹੁੰਚ ਰਹੀ ਸੀ। ਇਸ ਵੇਲੇ ਉਹ ਡੁਨੀਡਨ ਸ਼ਹਿਰ (ਦੱਖਣੀ ਟਾਪੂ) ਵਿਖੇ ਕੋਰਸ ਕੰਪਨੀ ਦੇ ਵਿਚ ਕੰਮ ਕਰ ਰਿਹਾ ਸੀ। ਪਤਾ ਲੱਗਾ ਹੈ ਕਿ ਉਸਦੀ ਲਾਸ਼ ਪੋਸਟ ਮਾਰਟਮ ਵਾਸਤੇ ਭੇਜੀ ਗਈ ਹੈ। ਪੁਲਿਸ ਜਨਤਾ ਤੋਂ ਕਿਸੀ ਜਾਣਕਾਰੀ ਲਈ ਅਪੀਲ ਕਰ ਰਹੀ ਹੈ ਤਾਂ ਕਿ ਕੋਈ ਸੁਰਾਗ ਮਿਲ ਸਕੇ। ਸਵੇਰੇ 9 ਵਜੇ ਐਮਰਜੈਂਸੀ ਸੇਵਾਵਾਂ ਅੱਜ ਇਥੇ ਵੇਖੀਆਂ ਗਈਆਂ ਅਤੇ ਕੋਰਸ ਕੰਪਨੀ ਦੀ ਵੈਨ ਵੀ ਉਥੇ ਖੜੀ ਸੀ। ਪੁਲਿਸ ਇਸ ਕਤਲ ਨੂੰ ਅਜੇ ਅਣਸੁਲਝਾ ਲੈ ਰਹੀ ਹੈ ਅਤੇ ਜਾਂਚ-ਪੜ੍ਹਤਾਲ ਜਾਰੀ ਹੈ। ਪੁਲਿਸ ਅਜੇ ਸਪਸ਼ਟ ਨਹੀਂ ਹੈ ਕਿ ਇਹ ਕਤਲ ਹੈ ਜਾਂ ਕੁਝ ਹੋਰ।