ਗਾਂਧੀਨਗਰ, 29 ਜਨਵਰੀ, 2024: ਫਿਲਮੀ ਸਿਤਾਰੇ ਤੇ ਬੀ ਟਾਊਨ ਦੇ ਸੈਲੀਬ੍ਰੇਟੀ ਜੋੜੇ ਰਣਬੀਰ ਕਪੂਰ ਤੇ ਆਲੀਆ ਭੱਟ ਦੋਵਾਂ ਨੇ ਬੈਸਟ ਐਕਟਰ ਦੇ ਖਿਤਾਬ ਜਿੱਤੇ ਹਨ।
ਰਣਬੀਰ ਨੂੰ ਫਿਲਮ ’ਐਨੀਮਲ’ ਵਿਚ ਭੂਮਿਕਾ ਲਈ ਬੈਸਟ ਐਕਟਰ ਦਾ ਖ਼ਿਤਾਬ ਮਿਲਿਆ ਜਦੋਂ ਕਿ ਆਲੀਆ ਭੱਟ ਨੂੰ ਫਿਲਮ ’ਰੋਕੀ ਐਂਡ ਰਾਨੀ ਕੀ ਕਹਾਨੀ’ ਵਿਚ ਰੋਲ ਲਈ ਬੈਸਟ ਐਕਟ੍ਰੈਸ ਦਾ ਐਵਾਰਡ ਮਿਲਿਆ ਹੈ।