ਪਟਿਆਲਾ, 29 ਜਨਵਰੀ, 2024: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਾ ਤਸਕਰੀ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਮਜੀਠੀਆ ਦੇ ਚਾਰ ਕਰੀਬੀਆਂ ਨੂੰ 2 ਫਰਵਰੀ ਨੂੰ ਉਸ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਮਜੀਠੀਆ ਦੇ ਸਾਬਕਾ ਪੀ ਏ ਕਰਤਾਰ ਸਿੰਘ, ਉਹਨਾਂ ਦੇ ਓ ਐਸ ਡੀ ਸ਼ਿਵਚਰਨ ਸਿੰਘ ਮੇਜਰ ਸ਼ਿਵੀ, ਅਕਾਲੀ ਆਗੂ ਤਲਬੀਰ ਸਿੰਘ ਗਿੱਲ ਅਤੇ ਬੁੱਧ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਹਨ।
ਉਹਨਾਂ ਤੋਂ ਨਸ਼ਾ ਤਸਕਰੀ ਮਾਮਲੇ ਵਿਚ ਪੁੱਛ ਗਿੱਛ ਕੀਤੀ ਜਾਵੇਗੀ।