ਕੋਲੰਬੋ, 25 ਜਨਵਰੀ ਸ਼ੀਲੰਕਾ ਦੇ ਜਲ ਸਪਲਾਈ ਰਾਜ ਮੰਤਰੀ ਸਨਥ ਨਿ੪ਾਂਤਾ ਅਤੇ ਇਕ ਪੁਲੀਸ ਅਧਿਕਾਰੀ ਦੀ ਅੱਜ ਕੋਲੰਬੋ੍ਰਕਾਟੂਨਾਇਕ ਐਕਸਪ੍ਰੈਸਵੇਅ ਤੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਐਕਸਪ੍ਰੈਸ ਵੇਅ ਦੇ ਕੰਡਾਨਾ ਪੁਲੀਸ ਡਵੀ੭ਨ ਵਿੱਚ ਸਥਾਨਕ ਸਮੇਂ ਅਨੁਸਾਰ ਤੜਕੇ 2 ਵਜੇ ਰਾਜ ਮੰਤਰੀ ਦੀ ਗੱਡੀ ਇੱਕ ਕੰਟੇਨਰ ਟਰੱਕ ਨਾਲ ਟਕਰਾ ਗਈ। ਪੁਲੀਸ ਮੁਤਾਬਕ ਰਾਜ ਮੰਤਰੀ ਅਤੇ ਪੁਲੀਸ ਅਧਿਕਾਰੀ ਦੀ ਹਸਪਤਾਲ ਵਿੱਚ ਦਾ੫ਲ ਹੋਣ ਤੋਂ ਬਾਅਦ ਮੌਤ ਹੋ ਗਈ ਅਤੇ ਉਨ੍ਹਾਂ ਦੇ ਵਾਹਨ ਦੇ ਡਰਾਈਵਰ ਦਾ ਇਲਾਜ ਚੱਲ ਰਿਹਾ ਹੈ।