ਚੰਡੀਗੜ੍ਹ, 4 ਜਨਵਰੀ 2024 : ਪੰਜਾਬ ਦੇ ਬੀਤੇ ਤੇ ਮੌਜੂਦਾ ਇਤਿਹਾਸ ਤੇ ਗੰਭੀਰ ਚਾਨਣਾ ਪਾਉਂਦੀ ਰਮੇਸ਼ ਇੰਦਰ ਸਿੰਘ ਦੀ ਪੁਸਤਕ ਦੁਖਾਂਤ ਪੰਜਾਬ ਦਾ, ਬਲੂ ਸਟਾਰ ਉਸ ਤੋਂ ਪਹਿਲਾਂ ਤੇ ਬਾਅਦ ਵਿਚ ਅੱਖਾਂ ਖੋਲ੍ਹਦਾ ਬਿਰਤਾਂਤ ਨੂੰ ਬੀਤੇ ਭਲਕ ਨੂੰ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਅਤੇ ਲੇਖਕ ਵੱਲੋਂ ਪੁਸਤਕ ‘ਤੇ ਚਰਚਾ ਵੀ ਕੀਤੀ ਗਈ । ਹਰੀਸ਼ ਜੈਨ ਪਬਲਿਸ਼ਰ ਯੂਨੀਸਟਾਰ ਬੁੱਕਸ ਵੀ ਇਸ ਮੌਕੇ ਮੌਜੂਦ ਸਨ।
ਇਸੇ ਸਬੰਧ ਵਿਚ ਰਮੇਸ਼ ਇੰਦਰ ਨੇ ਇਕ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਵਿਚ ਲਿਖਿਅ ਹੈ ਕਿ, 1997-2002 ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਸਕੱਤਰ ਰਹੇ, ਰਮੇਸ਼ਇੰਦਰ ਸਿੰਘ ਨੇ ਜੱਥੇਦਾਰ ਕੌਂਕੇ ਬਾਰੇ ਆਈ ਬੀ.ਪੀ ਤਿਵਾੜੀ ਰਿਪੋਰਟ ਬਾਰੇ ਜਾਣਕਾਰੀ ਨਾਹ ਹੋਣ ਦੀ ਗੱਲ ਆਖੀ ਹੈ “ਬਾਦਲ ਵੱਲੋਂ ਕਦੇ ਵੀ Truth And Reconciliation commission ਦੀ ਤਜਵੀਜ਼ ਮੇਰੇ ਨਾਲ ਸਾਂਝੀ ਨਹੀਂ ਕੀਤੀ ਗਈ।”
ਇਹ 1997 ਵਿੱਚ ਚੋਣ ਵਾਅਦਾ ਸੀ ।