ਨਿਊਜਰਸੀ , 4 ਜਨਵਰੀ 2024 – ਅਮਰੀਕਾ ‘ਚ ਬੁੱਧਵਾਰ ਨੂੰ ਇਕ ਇਮਾਮ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਨਿਊਜਰਸੀ ਸੂਬੇ ਦੇ ਨੇਵਾਰਕ ਸ਼ਹਿਰ ਦੀ ਹੈ ਅਤੇ ਉਹ ਵੀ ਇਕ ਮਸਜਿਦ ਦੇ ਬਾਹਰ। ਕਤਲ ਕੀਤੇ ਗਏ ਇਮਾਮ ਦਾ ਨਾਂ ਹਸਨ ਸ਼ਰੀਫ ਸੀ। ਨੇਵਾਰਕ ਵਿੱਚ ਇੱਕ ਮਸਜਿਦ ਦੇ ਬਾਹਰ ਇਮਾਮ ਹਸਨ ਸ਼ਰੀਫ ਉੱਤੇ ਗੋਲੀਬਾਰੀ ਕੀਤੀ ਗਈ ਸੀ। ਇਸ ਹਾਦਸੇ ‘ਚ ਹਸਨ ਗੰਭੀਰ ਜ਼ਖਮੀ ਹੋ ਗਿਆ ਅਤੇ ਬਾਅਦ ‘ਚ ਉਸ ਦੀ ਮੌਤ ਹੋ ਗਈ।
ਇਮਾਮ ਹਸਨ ਦੀ ਮੌਤ ਤੋਂ ਬਾਅਦ ਪੁਲਿਸ ਹੁਣ ਉਸ ਮਸਜਿਦ ਦੇ ਬਾਹਰ ਤਾਇਨਾਤ ਕਰ ਦਿੱਤੀ ਗਈ ਹੈ ਜਿੱਥੇ ਹਸਨ ਨੂੰ ਗੋਲੀ ਮਾਰੀ ਗਈ ਸੀ। ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ। ਇਸ ਹਾਦਸੇ ਕਾਰਨ ਮਸਜਿਦ ਨੂੰ ਜਾਣ ਵਾਲੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।