ਨਵੀਂ ਦਿੱਲੀ, 30 ਜੂਨ, 2020 : ਆਈ ਏ ਐਸ ਤੇ ਆਈ ਪੀ ਐਸ ਅਫਸਰਾਂ ਦੇ ਤਬਾਦਲੇ ‘ਤੇ ਵਿਚਾਰ ਵਟਾਂਦਰਾ ਕਰਨ ਲਈ ਹੋਣ ਵਾਲੀ ਜੁਆਇੰਟ ਕੇਡਰ ਅਥਾਰਟੀ (ਜੇ ਸੀ ਏ) ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਸਕੱਤਰ ਰਾਕੇਸ਼ ਕੁਮਾਰ ਸਿੰਘ ਨੇ ਇਕ ਸੂਚਨਾ ਰਾਹੀਂ ਦਿੱਤੀ ਹੈ।