ਚੰਡੀਗੜ੍ਹ, , 29 ਸਤੰਬਰ 2021- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸੂਬੇ ਵਿੱਚ 55000 ਤੋਂ 1 ਲੱਖ ਤੱਕ ਲੋਕਾਂ ਦੇ ਬਿਜਲੀ ਦੇ ਬਿੱਲ ਨਾ ਦੇਣ ਕਰਕੇ ਕਨੈਕਸ਼ਨ ਕੱਟੇ ਗਏ ਹਨ ਅਤੇ 2 ਕਿਲੋ ਵਾਟ ਤੱਕ ਦੇ ਸਾਰੇ ਬਕਾਏ ਮੁਆਫ ਕੀਤੇ ਗਏ ਹਨ। ਇਹ ਬਕਾਏ ਪੰਜਾਬ ਸਰਕਾਰ ਭਰੇਗੀ। ਜੋ ਕਿ ਕਰੀਬ 80 ਫੀਦੀ ਹਨ। ਚੰਨੀ ਨੇ ਕਿਹਾ ਕਿ ਬਿਜਲੀ ਦੇ ਕੱਟੇ ਗਏ ਕਨੈਕਸ਼ਨ ਮੁੜ ਲਗਾਏ ਜਾਣਗੇ । ਉਨ੍ਹਾਂ ਕਿਹਾ ਕਿ ਜਿਨਾ ਮਰਜ਼ੀ ਸਾਲ ਦਾ ਬਕਾਇਆ ਹੋਏ ਉਹ ਪੰਜਾਬ ਸਰਕਾਰ ਬਕਾਇਆ ਭਰੇਗੀ। ਹਰ ਤਹਿਸੀਲ ਪੱਧਰ ਤੇ ਕਮੇਟੀ ਬਣਾਈ ਜਾਵੇਗੀ ਜੋ ਦੇਖੇਗੀ 2 ਕਿੱਲੋ ਵਾਟ ਤੱਕ ਦੇ ਲੋਡ ਦੇ ਬਿੱਲ ਮੁਆਫ ਕੀਤੇ ਜਾਣਗੇ ।
















