ਸੈਨ ਡਇਏਗੋ, 14 ਦਸੰਬਰ – ਅਮਰੀਕਾ ਦੇ ਸੈਨ ਡਇਏਗੋ ਵਿੱਚ ਸਿਖਲਾਈ ਦੌਰਾਨ ਇੱਕ ਲੜਾਕੂ ਵਾਹਨ ਪਲਟ ਗਿਆ। ਇਸ ਹਾਦਸੇ ਵਿਚ ਜਲ ਸੈਨਾ ਦੇ ਇੱਕ ਫੌਜੀ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੀਤੀ ਮੰਗਲਵਾਰ ਸ਼ਾਮ ਕਰੀਬ 6 ਵਜੇ ਮਰੀਨ ਕੋਰ ਬੇਸ ਕੈਂਪ ਪੈਂਡਲਟਨ ਵਿੱਚ ਗਰਾਊਂਡ ਮੂਵਮੈਂਟ ਟਰੇਨਿੰਗ ਦੌਰਾਨ ਵਾਪਰੀ।
ਅਮਰੀਕੀ ਜਲ ਸੈਨਾ ਨੇ ਕਿਹਾ ਕਿ ਜ਼ਖਮੀਆਂ ਨੂੰ ਇਲਾਜ ਅਤੇ ਦੇਖਭਾਲ ਲਈ ਖੇਤਰ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
















