ਬਟਾਲਾ, 23 ਨਵੰਬਰ – ਬੀਤੀ ਰਾਤ ਕਸੂਰ ਬਰਾਂਚ ਨਹਿਰ ਵਿੱਚੋਂ ਮਾਈਨਿੰਗ ਕਰ ਰਹੇ ਲੋਕਾਂ ਨੂੰ ਰੋਕਣ ਗਏ ਬੇਲਦਾਰ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਪਿੰਡ ਕੋਟਲਾ ਬੱਜਾ ਸਿੰਘ ਵਿਖੇ ਕਸੂਰ ਬਰਾਂਚ ਨਹਿਰ ਨੇੜੇ ਡਿਊਟੀ ਕਰ ਰਹੇ ਬੇਲਦਾਰ ਦਰਸ਼ਨ ਸਿੰਘ ਵਾਸੀ ਨਾਥਪੁਰ ਕਾਦੀਆਂ ਦਾ ਨਾਜਾਇਜ਼ ਮਾਈਨਿੰਗ ਕਰਨ ਵਾਲੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਥਾਣਾ ਰੰਗੜ ਨੰਗਲ ਦੇ ਐਸ ਐਚ ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਆਪਣੇ ਸਾਥੀਆਂ ਸਮੇਤ ਰਾਤ ਨੂੰ ਨਹਿਰ ਤੇ ਡਿਊਟੀ ਦੇ ਰਿਹਾ ਸੀ ,ਜਿਸ ਵੱਲੋਂ ਰਾਤ ਦੇ ਸਮੇਂ ਰੇਤ ਨਾਲ ਭਰੀ ਇੱਕ ਟਰੈਕਟਰ ਟਰਾਲੀ ਸਮੇਤ ਡਰਾਈਵਰ ਨੂੰ ਕਾਬੂ ਕਰ ਲਿਆ ਅਤੇ ਕਾਬੂ ਕਰਨ ਤੋਂ ਬਾਅਦ ਉਸ ਨੂੰ ਰੈਸਟ ਹਾਊਸ ਜਾਣ ਲਈ ਕਿਹਾ। ਜਦ ਦਰਸ਼ਨ ਸਿੰਘ ਨੇ ਡਰਾਈਵਰ ਦੇ ਨਾਲ ਬੈਠ ਕੇ ਜਦੋਂ ਟਰੈਕਟਰ ਟਰਾਲੀ ਨੂੰ ਮੀਰਪੁਰ ਵੱਲ ਨੂੰ ਮੋੜਿਆ ਤਾਂ ਡਰਾਈਵਰ ਵੱਲੋਂ ਉਸ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
ਜਿਸ ਤੋਂ ਬਾਅਦ ਦਰਸ਼ਨ ਸਿੰਘ ਦੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਲਿਆਂਦਾ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬੇਲਦਾਰ ਨੂੰ ਗੰਭੀਰ ਜ਼ਖ਼ਮੀ ਕਰਨ ਵਾਲਾ ਡਰਾਈਵਰ ਟਰੈਕਟਰ ਟਰਾਲੀ ਸਮੇਤ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਅਗਲੀ ਕਾਰਵਾਈ ਆਰੰਭ ਦਿੱਤੀ ਹੈ।