ਮੁੰਬਈ – ਕੋਰੋਨਾ ਮਹਾਮਾਰੀ ਦੇ ਖ਼ਤਰੇ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਸੂਬੇ ਵਿੱਚ 1 ਜੂਨ 2021 ਤਕ ਤਾਲਾਬੰਦੀ ਦੀ ਮਿਆਦ ਨੂੰ ਵਧਾ ਦਿੱਤਾ ਹੈ। ਸਰਕਾਰ ਵਲੋਂ ਇਸ ਬਾਬਤ ਹੁਕਮ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਤਮਾਮ ਦਿਸ਼ਾ-ਨਿਰਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਪੁਰਾਣੇ ਨਿਯਮਾਂ ਦੇ ਨਾਲ ਕੁਝ ਨਵੇਂ ਨਿਯਮ ਵੀ ਜੋੜੇ ਗਏ ਹਨ ਤਾਂ ਜੋ ਕੋਰੋਨਾ ਦੀ ਚੈਨ ਨੂੰ ਤੋੜਿਆ ਜਾ ਸਕੇ।ਮਹਾਰਾਸ਼ਟਰ ਸਰਕਾਰ ਨੇ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਲੋਕਾਂ ਨੂੰ ਆਰ.ਟੀ.- ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਲਿਆਉਣਾ ਜ਼ਰੂਰੀ ਕਰ ਦਿੱਤਾ ਹੈ ਜੋ ਮਹਾਰਾਸ਼ਟਰ ਵਿੱਚ ਦਾਖਲ ਹੋਣ ਤੋਂ 48 ਘੰਟੇ ਪਹਿਲਾਂ ਦੀ ਹੋਣੀ ਚਾਹੀਦੀ ਹੈ। ਇਹ ਨਿਯਮ ਪਹਿਲਾਂ ਕੋਰੋਨਾ ਹਾਟਸਪਾਟ ਵਾਲੇ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ਤੇ ਲਾਗੂ ਸੀ ਪਰ ਹੁਣ ਇਸ ਨੂੰ ਪੂਰੇ ਦੇਸ਼ ਤੋਂ ਆਉਣ ਵਾਲੇ ਲੋਕਾਂ ਤੇ ਲਾਗੂ ਕੀਤਾ ਗਿਆ ਹੈ।ਕਾਰਗੋ ਕੈਰੀਅਰ ਵਿੱਚ ਸਿਰਫ਼ ਦੋ ਲੋਕਾਂ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜਿਸ ਵਿਚ ਡਰਾਈਵਰ ਅਤੇ ਇੰਜੀਨੀਅਰ ਸ਼ਾਮਲ ਹਨ। ਜੇਕਰ ਕਾਰਗੋ ਕੈਰੀਅਰ ਮਹਾਰਾਸ਼ਟਰ ਦੇ ਬਾਹਰੀ ਇਲਾਕੇ ਦੀ ਹੈ ਤਾਂ ਉਨ੍ਹਾਂ ਨੂੰ ਵੀ 48 ਘੰਟੇ ਪਹਿਲਾਂ ਦੀ ਨੈਗੇਟਿਵ ਰਿਪੋਰਟ ਲੈ ਕੇ ਸੂਬੇ ਵਿੱਚ ਦਾਖਲ ਹੋਣਾ ਪਵੇਗਾ।ਦੁੱਧ ਦੀ ਸਪਲਾਈ ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਹਾਲਾਂਕਿ, ਦੁਕਾਨਾਂ ਤੇ ਵੇਚਣ ਦੇਣ ਦੀ ਮਨਜ਼ੂਰੀ ਸਥਾਨਕ ਪ੍ਰਸ਼ਾਸਨ ਲਵੇਗਾ। ਏਅਰਪੋਰਟ ਅਤੇ ਬੰਦਰਗਾਹਾਂ ਤੇ ਕੰਮ ਕਰਨ ਵਾਲੇ ਕਾਮਿਆਂ ਨੂੰ (ਜੋ ਕੋਵਿਡ ਸੰਬੰਧੀ ਦਵਾਈਆਂ ਅਤੇ ਉਪਕਰਣਾਂ ਨੂੰ ਲਿਆਉਣ ਅਤੇ ਲਿਜਾਉਣ ਲਈ ਕੰਮ ਕਰ ਰਹੇ ਹਨ) ਲੋਕਲ, ਟ੍ਰੇਨ, ਮੋਨੋ ਰੇਲ ਅਤੇ ਮੈਟਰੋ ਵਿੱਚ ਸਫਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।