ਚੰਡੀਗੜ੍ਹ, 17 ਨਵੰਬਰ, 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਰਾਜਸਥਾਨ ਵਿਚ ਭਾਜਪਾ ਦੀ ਸਰਕਾਰ ਬਣੇਗੀ ਤੇ ਕੁਰਸੀ ਜਾਣ ਦੇ ਡਰ ਨਾਲ ਸੀ ਐਮ ਗਹਿਲੋਤ ਦੀ ਨੀਂਦ ਉਡ ਗਈ ਹੈ। ਉਹਨਾਂ ਕਿਹਾ ਕਿਅਨੂਮਾਨਗੜ੍ਹ ਸੀਟ ਤਾਂ ਭਾਜਪਾ ਜਿੱਤੇਗੀ ਹੀ ਬਲਕਿ ਜ਼ਿਲ੍ਹੇ ਦੀਆਂ ਜ਼ਿਆਦਾਤਰ ਸੀਟਾਂ ਭਾਜਪਾ ਦੀ ਝੋਲੀ ਪੈਣਗੀਆਂ।
ਮੁੱਖ ਮੰਤਰੀ ਨੇ ਪਾਰਟੀ ਦੇ ਉਮੀਦਵਾਰ ਅਮਿਤ ਸਹੂ ਦੇ ਸਮਰਥਨ ਵਿਚ ਟਾਊਨ ਸ਼ਹਿਰ ਵਿਚ ਰੋਡ ਸ਼ੋਅ ਵੀ ਕੱਢਿਆ। ਉਹਨਾਂ ਕਿਹਾ ਕਿ ਸਰਕਾਰ ਬਣਨ ਉਪਰੰਤ ਸੂਬੇ ਵਿਚ ਕਾਨੂੰਨ ਵਿਵਸਥਾ, ਨਸ਼ਾ ਸਿੰਜਾਈ ਦੇ ਪਾਣੀ ਦੀ ਮੁਸ਼ਕਿਲ ਦੂਰ ਕੀਤੀ ਜਾਵੇਗੀ। ਹਰਿਆਣਾ ਦੀਆਂ ਮੰਡੀਆਂ ਵਾਂਗੂ ਰਾਜਸਥਾਨ ਵਿਚ ਵੀ ਮੰਡੀਆਂ ਬਣਨਗੀਆਂ। ਕਿਸਾਨਾਂ ਆਪਣੀ ਜਿਣਸ ਵੇਚਣ ਲਈ ਹੋਰ ਰਾਜਾਂ ਵਿਚ ਨਹੀਂ ਜਾਣਾ ਪਵੇਗਾ ਤੇ ਹਰਿਆਣਾ ਵਾਂਗੂ ਕਿਸਾਨਾਂ ਦੇ ਖ਼ਾਤੇ ਵਿਚ ਸਿੱਧੇ ਭੁਗਤਾਨ ਕੀਤੇ ਜਾਣਗੇ।