ਵੈਂਕੂਵਰ, 17 ਨਵੰਬਰ, 2023: ਕੈਨੇਡਾ ਵਿਚ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਭਾਰਤੀ ਹਾਈ ਕਮਿਸ਼ਨ ਵੱਲੋਂ ਲਗਾਏ ਜਾ ਰਹੇ ’ਲਾਈਫ ਸਰਟੀਫਿਕੇਟ ਕੈਂਪਾਂ’ ਦਾ ਵਿਰੋਧ ਕਰਦਿਆਂ ਹੁਣ ਖਾਲਿਸਤਾਨੀਆਂ ਨੇ ਪੋਸਟਰ ਵਾਇਰਲ ਕੀਤਾ ਹੈ ਜਿਸ ਵਿਚ ਲਿਖਿਆ ਹੈ ਕਿ ਭਾਰਤ ਦੇ ਹਾਈ ਕਮਿਸ਼ਨ ਅਤੇ ਮਨੀਸ਼ ਕੌਂਸਲ ਜਨਰਲ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਕਾਤਲ ਹਨ। ਇਸ ਲਈ ਇਹਨਾਂ ਕੈਂਪਾਂ ਦਾ ਵਿਰੋਧ ਕੀਤਾ ਜਾਵੇ ਤੇ ਵੈਂਕੂਵਰ ਵਿਚ ਲੱਗਣ ਵਾਲੇ ਕੈਂਪਾਂ ਨੂੰ ਬੰਦ ਕਰਵਾਇਆ ਜਾਵੇ।