ਅੰਮ੍ਰਿਤਸਰ, 14 ਨਵੰਬਰ, 2023: ਬੰਦੀ ਛੋੜ ਦਿਵਸ ਦੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੌਮ ਦੇ ਨਾਂ ਸੰਦੇਸ਼ ਦੇਣ ਮੌਕੇ ਦੋ ਨਿਹੰਗ ਸਿੰਘਾਂ ਵੱਲੋਂ ਜਥੇਦਾਰ ਤੋਂ ਮਾਈਕ ਖੋਹ ਕੇ ਆਪਣੇ ਸੰਬੋਧਨ ਕਰਨਾ ਸ਼ੁਰੂ ਕਰ ਦੇਣ ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਦੋ ਨਿਹੰਗ ਸਿੰਘ ਉਸ ਦਿਨ ਫਸੀਲ ’ਤੇ ਚੜ੍ਹ ਗਏ ਸਨ ਤੇ ਮਾਈਕ ਖੋਹ ਕੇ ਬੋਲਣ ਲੱਗ ਪਏ ਸਨ। ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ। ਹੁਣ ਜਾਂਚ ਸ਼ੁਰੂ ਹੋ ਗਈ ਹੈ।