ਕੈਨੇਡਾ: ਖਾਲਿਸਤਾਨੀਆਂ ਨੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਾਹਮਣੇ ਭਾਰਤ ਦੀ ਵਕਾਲਤ ਕਰਨ ’ਤੇ ਸਿੱਖ ਪਰਿਵਾਰ ਨੂੰ ਪਾਈਆਂ ਲਾਹਨਤਾਂ
ਐਬਟਸਫੋਰਡ, 14 ਨਵੰਬਰ, 2023: ਖਾਲਿਸਤਾਨੀਆਂ ਨੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ ਦੀਵਾਲੀ ਮੌਕੇ ਮੱਕਾ ਟੇਕਣ ਆਏ ਸਿੱਖ ਪਰਿਵਾਰ ਦੇ ਜੀਆਂ ਵੱਲੋਂ ਭਾਰਤੀ ਝੰਡੇ ਦਾ ਅਪਮਾਨ ਨਾ ਕਰਨ ਦੀ ਕੀਤੀ ਅਪੀਲ ’ਤੇ ਪਰਿਵਾਰ ਦੇ ਜੀਆਂ ਨੂੰ ਬਹੁਤ ਜ਼ਿਆਦਾ ਮੰਦੀ ਸ਼ਬਦਾਵਲੀ ਵਿਚ ਲਾਹਨਤਾਂ ਪਾਈਆਂ। ਇਹਨਾਂ ਖਾਲਿਸਤਾਨੀਆਂ ਦਾ ਕਹਿਣਾ ਸੀ ਕਿ ਭਾਰਤੀ ਝੰਡਾ ਸਾਡੇ ਸਿੱਖਾਂ ਦਾ ਕਾਤਲ ਹੈ। ਦੋਵਾਂ ਸਿੱਖਾਂ ਜਿਹਨਾਂ ਵਿਚ ਇਕ ਬਜ਼ੁਰਗ ਤੇ ਉਸਦਾ ਬੇਟਾ ਤੇ ਉਸਦੀ ਪਤਨੀ ਵੀ ਸੀ, ਨੇ ਖਾਲਿਸਤਾਨੀਆਂ ਨੂੰ ਕਿਹਾ ਕਿ ਉਹ ਤਿਰੰਗੇ ਦਾ ਅਪਮਾਨ ਨਾ ਕਰਨ ਤਾਂ ਉਹਨਾਂ ਨੇ ਪਰਿਵਾਰ ਦੇ ਜੀਆਂ ਨੂੰ ਬਹੁਤ ਗੰਦੀਆਂ ਗਾਲ੍ਹਾਂ ਕੱਢੀਆਂ। ਇਹ ਖਾਲਿਸਤਾਨੀ ਉਕਤ ਸਿੱਖ ਨੂੰ ਇਹ ਵੀ ਪੁੱਛਦੇ ਹਨ ਕਿ ਕੀ ਕਦੇ ਤੁਹਾਡੀ, ਮਾਂ, ਭੈਣ ਤੇ ਪਤਨੀ ਨਾਲ ਜਬਰ ਜਨਾਹ ਹੋਇਆ ਹੈ ?
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।