ਚੰਡੀਗੜ੍ਹ, 10 ਨਵੰਬਰ 2023- ਪੰਜਾਬ ਸਰਕਾਰ ਤੇ ਗਵਰਨਰ ਬਨਵਾਰੀ ਲਾਲ ਪਰੋਹਿਤ ਵਿਚਾਲੇ ਚੱਲ ਰਹੇ ਵਿਵਾਦ ਤੇ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਕੋਰਟ ਨੇ ਗਵਰਨਰ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ, ਉਹ ਅੱਗ ਨਾਲ ਖੇਡ ਰਹੇ ਹਨ। ਕੋਰਟ ਨੇ ਗਵਰਨਰ ਨੂੰ ਸਵਾਲ ਕੀਤਾ ਕਿ, ਉਹ ਗਵਰਨਰ ਨੂੰ ਕੋਈ ਇਲਮ ਹੈ ਕਿ ਉਹ ਅੱਗ ਨਾਲ ਖੇਡ ਰਹੇ ਹਨ? ਸੁਪਰੀਮ ਕੋਰਟ ਨੇ ਗਵਰਨਰ ਨੂੰ ਤਿੱਖੇ ਸ਼ਬਦਾਂ ਵਿਚ ਕਿਹਾ ਕਿ, ਜੇਕਰ ਕੋਈ ਬਿੱਲ ਗਲਤ ਤਰੀਕੇ ਨਾਲ ਪਾਸ ਹੋਇਆ ਤਾਂ ਬਿੱਲ ਸਪੀਕਰ ਕੋਲ ਵਾਪਸ ਭੇਜਣਾ ਚਾਹੀਦਾ ਸੀ, ਨਾ ਕਿ ਆਪਣੇ ਕੋਲ ਰੱਖਣਾ ਚਾਹੀਦਾ ਸੀ। ਇਸ ਦੇ ਨਾਲ ਕੋਰਟ ਨੇ ਨਰਾਜ਼ਗੀ ਜਾਹਿਰ ਵੀ ਕੀਤੀ ਅਤੇ ਕਿਹਾ ਕਿ, ਗਵਰਨਰ ਤੇ ਸਰਕਾਰ ਵਿਚਾਲੇ ਮੱਤਭੇਦ ਲੋਕਤੰਤਰ ਲਈ ਠੀਕ ਨਹੀਂ ਹਨ, ਇਸ ਨੂੰ ਤੁਰੰਤ ਠੀਕ ਕਰਨਾ ਚਾਹੀਦਾ ਹੈ।