ਨੋਇਡਾ, 8 ਨਵੰਬਰ – ਸੱਪ ਦੇ ਜ਼ਹਿਰ ਨੂੰ ਰੇਵ ਪਾਰਟੀਆਂ ਵਿੱਚ ਸਪਲਾਈ ਕਰਨ ਦੇ ਦੋਸ਼ ਵਿੱਚ ਫਸੇ ਐਲਵਿਸ਼ ਯਾਦਵ ਬੀਤੀ ਰਾਤ 2 ਵਜੇ ਆਪਣੇ ਸਾਥੀਆਂ ਨਾਲ ਨੋਇਡਾ ਦੇ ਕੋਤਵਾਲੀ ਸੈਕਟਰ-20 ਵਿੱਚ ਪਹੁੰਚੇ। ਕੋਤਵਾਲੀ ਸੈਕਟਰ-20 ਦੀ ਪੁਲੀਸ ਨੇ ਉਸ ਕੋਲੋਂ ਪਾਰਟੀ ਅਤੇ ਦੋਸਤਾਂ ਦੇ ਕੁਨੈਕਸ਼ਨ ਬਾਰੇ ਪੁੱਛਿਆ। ਇਸ ਦੌਰਾਨ ਐਲਵਿਸ਼ ਯਾਦਵ ਕਾਫੀ ਡਰਿਆ ਹੋਇਆ ਸੀ।
ਇਸ ਮਾਮਲੇ ਵਿੱਚ ਉਸ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਤੋਂ ਨਕਾਰ ਰਹੇ ਹਨ। ਸੱਪ ਦੇ ਜ਼ਹਿਰ ਅਤੇ ਸੱਪ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਪੁੱਛਣ ਤੇ ਬਿਆਨ ਦਰਜ ਕਰਵਾਏ ਅਤੇ ਕਰੀਬ ਪੰਜ ਵਜੇ ਉਹ ਆਪਣੇ ਵਕੀਲਾਂ ਨਾਲ ਵਾਪਸ ਚਲਾ ਗਿਆ।
ਡੀਸੀਪੀ ਹਰੀਸ਼ ਚੰਦਰ ਦਾ ਕਹਿਣਾ ਹੈ ਕਿ ਪੁਲੀਸ ਹੁਣ ਉਸਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਏਗੀ।