ਰਾਮਪੁਰਾ, 8 ਨਵੰਬਰ – ਲੱਖਾ ਸਿਧਾਣਾ ਨੂੰ ਰਾਮਪੁਰਾ ਪੁਲੀਸ ਵੱਲੋਂ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। ਉਸ ਵੱਲੋਂ ਸ਼ਾਂਤੀ ਬਣਾਏ ਰੱਖਣ ਦਾ ਭਰੋਸੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਛੱਡਿਆ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਸਰਵ ਹਿਤਕਾਰੀ ਸਕੂਲ ਖਿਲਾਫ ਧਰਨਾ ਦੇਣ ਸਮੇਂ ਲੱਖਾ ਸਿਧਾਣਾ ਨੂੰ ਸਾਥੀਆਂ ਸਮੇਤ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
ਲੱਖਾ ਸਿਧਾਣਾ ਬੀਤੇ ਸੋਮਵਾਰ ਨੂੰ ਸਰਵ ਹਿਤਕਾਰੀ ਸਕੂਲ ਪੁੱਜੇ ਸਨ ਤੇ ਉਨ੍ਹਾਂ ਸਕੂਲ ਵਿੱਚ ਪੰਜਾਬੀ ਮਾਂ ਬੋਲੀ ਨੂੰ ਅੱਖੋਂ-ਪਰੋਖੇ ਕਰਨ ਦੇ ਦੋਸ਼ ਲਾਏ ਸਨ। ਇਸ ਦੌਰਾਨ ਲੱਖਾ ਸਿਧਾਣਾ ਤੇ ਉਸ ਦੇ ਸਾਥੀਆਂ ਦੀ ਸਕੂਲ ਦੀ ਮੈਨੇਜਮੈਂਟ ਤੇ ਪ੍ਰਿੰਸੀਪਲ ਨਾਲ ਕਾਫੀ ਬਹਿਸਬਾਜ਼ੀ ਹੋਈ ਸੀ। ਲੱਖਾ ਸਿਧਾਣਾ ਨੇ ਇਸ ਤੋਂ ਬਾਅਦ ਸਕੂਲ ਖਿਲਾਫ਼ ਧਰਨਾ ਦੇਣ ਦਾ ਐਲਾਨ ਕੀਤਾ ਸੀ।