ਨਵੀਂ ਦਿੱਲੀ, 7 ਨਵੰਬਰ – ਬੰਗਾਲ ਦੀ ਖਾੜੀ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਬਾਰੇ ਰਾਸ਼ਟਰੀ ਕੇਂਦਰ ਅਨੁਸਾਰ ਅੱਜ ਸਵੇਰੇ 5.32 ਤੇ ਆਏ ਭੂਚਾਲ ਦੀ ਰਿਕਟਰ ਪੈਮਾਨੇ ਤੇ ਤੀਬਰਤਾ 4.2 ਮਾਪੀ ਗਈ। ਭੂਚਾਲ ਦੀ ਸਥਿਤੀ ਬੰਗਾਲ ਦੀ ਖਾੜੀ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਰਹੀ।
ਭੂਚਾਲ ਦਾ ਕੇਂਦਰ ਅੰਡੇਮਾਨ ਨਿਕੋਬਾਰ ਦੀਪ ਸਮੂਹ ਤੋਂ ਦੂਰ ਨਜ਼ਰ ਆਇਆ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ।