ਨਵੀਂ ਦਿੱਲੀ, 3 ਨਵੰਬਰ -ਸੁਪਰੀਮ ਕੋਰਟ ਨੇ ਅੱਜ ਗਿਆਨਵਾਪੀ ਮਾਮਲੇ ਵਿੱਚ ਮਸਜਿਦ ਪੱਖ ਦੀ ਪਟੀਸ਼ਨ ਖਾਰਜ ਕਰ ਦਿੱਤੀ। ਮਸਜਿਦ ਪੱਖ ਵੱਲੋਂ ਗਿਆਨਵਾਪੀ ਮਾਮਲੇ ਨੂੰ ਇਲਾਹਾਬਾਦ ਹਾਈ ਕੋਰਟ ਦੀ ਬਜਾਏ ਕਿਸੇ ਹੋਰ ਹਾਈ ਕੋਰਟ ਨੂੰ ਸੌਂਪਣ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਮਸਜਿਦ ਪੱਖ ਦੀ ਤਰਫੋਂ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਵਾਲੀ ਪਟੀਸ਼ਨ ਦਿੱਤੀ ਗਈ ਸੀ।