ਸਿਡਨੀ, 12 ਜੁਲਾਈ- ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਅੰਦਰੂਨੀ ਪੱਛਮ ਵਿੱਚ ਕਈ ਵਾਹਨਾਂ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਪੰਜ ਲੋਕਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਇਕ 22 ਸਾਲਾ ਵਿਅਕਤੀ ਨੂੰ ਚਾਰਜ ਕੀਤਾ ਗਿਆ। ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਸੂਬੇ ਦੀ ਪੁਲੀਸ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 6:50 ਵਜੇ ਛੇ-ਕਾਰਾਂ ਦੇ ਹਾਦਸੇ ਬਾਰੇ ਰਿਪੋਰਟਾਂ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਲਿਵਰਪੂਲ ਰੋਡ, ਸਟ੍ਰੈਥਫੀਲਡ ਵਿੱਚ ਬੁਲਾਇਆ ਗਿਆ, ਜਿਸ ਮਗਰੋਂ ਜਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। 22 ਸਾਲਾ ਵਿਅਕਤੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਥਾਣੇ ਲਿਜਾਇਆ ਗਿਆ। ਉਸ ਤੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਗੱਡੀ ਚਲਾਉਣ, ਰੋਕਣ ਅਤੇ ਸਹਾਇਤਾ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ, ਮੋਟਰ ਵਾਹਨ ਦੇ ਇੰਚਾਰਜ ਦੁਆਰਾ ਦੁਰ ਵਿਵਹਾਰ ਕਰਕੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਪੰਜ ਮਾਮਲੇ ਅਤੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਲਗਾਏ ਗਏ। ਪੁਲੀਸ ਨੇ ਘਟਨਾ ਦੇ ਹਾਲਾਤ ਦੀ ਜਾਂਚ ਸ਼ੁਰੂ ਕਰਕੇ ਪੁੱਛਗਿੱਛ ਜਾਰੀ ਰੱਖੀ ਹੈ।