ਨਿਊਯਾਰਕ: ਭਾਰਤੀ ਵਿਦਿਆਰਥੀ ਵਰੁਣ ਰਾਜ ਪੁਚਾ ਦੇ ਇੱਕ ਜਿਮ ਵਿੱਚ ਚਾਕੂ ਮਾਰੇ ਜਾਣ ਤੋਂ ਬਾਅਦ ਅਮਰੀਕਾ ਨੇ ਇੱਕ ਬਿਆਨ ਜਾਰੀ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ, “ਭਾਰਤੀ ਗ੍ਰੈਜੂਏਟ ਵਿਦਿਆਰਥੀ ਵਰੁਣ ਰਾਜ ਪੁਚਾ ‘ਤੇ ਬੇਰਹਿਮੀ ਨਾਲ ਹਮਲੇ ਦੀਆਂ ਰਿਪੋਰਟਾਂ ਤੋਂ ਅਸੀਂ ਬਹੁਤ ਦੁਖੀ ਹਾਂ। ਅਸੀਂ ਉਸ ਦੇ ਸੱਟਾਂ ਤੋਂ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦੇ ਹਾਂ।” ਇੰਡੀਆਨਾ ‘ਚ ਹਮਲੇ ਤੋਂ ਬਾਅਦ ਵਰੁਣ ਦੀ ਹਾਲਤ ਗੰਭੀਰ ਬਣੀ ਹੋਈ ਹੈ।