• About
  • Contact
  • Hindi News
  • English News
Monday, March 9, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਕੈਨੇਡਾ: ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ’ਮੇਰਾ ਪਿੰਡ’ ਦੇਸ਼ ਦੀਆਂ 24 ਭਾਸ਼ਾਵਾਂ ਵਿੱਚ ਛਪੇਗੀ – ਡਾ. ਰਵੇਲ ਸਿੰਘ

Asli Punjabi by Asli Punjabi
November 2, 2023
in World
0
ਕੈਨੇਡਾ: ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ’ਮੇਰਾ ਪਿੰਡ’ ਦੇਸ਼ ਦੀਆਂ 24 ਭਾਸ਼ਾਵਾਂ ਵਿੱਚ ਛਪੇਗੀ – ਡਾ. ਰਵੇਲ ਸਿੰਘ
587
SHARES
3.3k
VIEWS
Share on FacebookShare on TwitterShare on Whatsapp

ਸਰੀ, 2 ਨਵੰਬਰ 2023- ਗਿਆਨੀ ਗੁਰਦਿੱਤ ਸਿੰਘ ਦੀ ’ਮੇਰਾ ਪਿੰਡ’ ਪੁਸਤਕ ਦਾ ਅਨੁਵਾਦ 24 ਭਾਰਤੀ ਭਾਸ਼ਾਵਾਂ ਵਿੱਚ ਕੀਤਾ ਜਾਵੇਗਾ। ਇਹ ਐਲਾਨ ਚੰਡੀਗੜ੍ਹ ਸਾਹਿਤਕ ਅਕਾਦਮੀ ਵੱਲੋਂ ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਵਿਖੇ ਗਿਆਨੀ ਗੁਰਦਿੱਤ ਸਿੰਘ ਦੀ ਜਨਮ ਸ਼ਤਾਬਦੀ ਸਬੰਧੀ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਮਾਧਵ ਕੌਸਿ਼ਕ ਅਤੇ ਅਕਾਦਮੀ ਵੱਲੋਂ ਪੰਜਾਬੀ ਬੋਲੀ ਦੀ ਕਮੇਟੀ ਦੇ ਨੈਸ਼ਨਲ ਕਨਵੀਨਰ ਡਾ. ਰਵੇਲ ਸਿੰਘ ਨੇ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪਦਮ ਸ਼੍ਰੀ ਸੁਰਜੀਤ ਸਿੰਘ ਪਾਤਰ ਨੇ ਕੀਤੀ ਅਤੇ ਮੁੱਖ ਮਹਿਮਾਨ ਡਾ. ਰਵੇਲ ਸਿੰਘ ਸਨ। ਪਟਿਆਲੇ ਤੋਂ ਵਿਸ਼ੇਸ਼ ਸੱਦੇ ਉਤੇ ਪਹੁੰਚੇ ਡਾ. ਜਸਵਿੰਦਰ ਸਿੰਘ ਨੇ ਆਪਣੇ ਵਿਦਵਤਾ ਭਰਪੂਰ ਭਾਸ਼ਨ ਦੌਰਾਨ ’ਮੇਰਾ ਪਿੰਡ’ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਵਾਰ-ਵਾਰ ਪੜ੍ਹਨ ਨਾਲ ਇਸ ਵਿੱਚੋਂ ਹਰ ਵਾਰ ਕੁਝ ਨਾ ਕੁਝ ਨਵਾਂ ਸਿੱਖਣ ਲਈ ਮਿਲਦਾ ਹੈ। ਇਸ ਪੁਸਤਕ ਵਿੱਚ ਪੰਜਾਬੀ ਜੀਵਨ ਦਾ ਖੇੜਾ, ਖੁਸ਼ੀ-ਗ਼ਮੀ, ਜਨਮ-ਮਰਨ ਤੋਂ ਲੈ ਕੇ ਹਰ ਗੱਲ ਦਾ ਜ਼ਿਕਰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਗਿਆਨੀ ਜੀ ਆਪ ਇਸ ਵਿੱਚ ਕਿਸੇ ਸਿੱਧੇ ਰੂਪ ਵਿੱਚ ਨਜ਼ਰ ਨਹੀਂ ਆਉਂਦੇ। ਲੇਖਕ ਨੇ ਵਿਲੱਖਣ ਢੰਗ ਨਾਲ ਸਭ‌ਿਆਚਾਰਕ, ਧਾਰਮਿਕ ਅਤੇ ਰਾਜਨੀਤਕ ਵੰਨਗੀਆਂ ਪੇਸ਼ ਕੀਤੀਆਂ ਹਨ।

ਡਾ. ਮਨਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਗਿਆਨੀ ਗੁਰਦਿੱਤ ਸਿੰਘ ਦੀਆਂ ਧਾਰਮਿਕ ਕਿਤਾਬਾਂ, ’ਇਤਿਹਸ ਸ੍ਰੀ ਗੁਰੂ ਗ੍ਰੰਥ ਸਾਹਿਬ’, ’ਭਗਤ ਬਾਣੀ’, ’ਇਤਿਹਸ ਸ੍ਰੀ ਗੁਰੂ ਗ੍ਰੰਥ ਸਾਹਿਬ ਮੁੰਦਾਵਣੀ’ ਅਤੇ ਉਨ੍ਹਾਂ ਦੀ ਪੁਰਾਣੀ ਕਿਤਾਬ ’ਭੱਟ’ ਤੇ ਉਨ੍ਹਾਂ ਦੀ ਰਚਨਾ ਬਾਰੇ ਚਾਨਣਾ ਪਾਇਆ। ਗਿਆਨੀ ਗੁਰਦਿੱਤ ਸਿੰਘ ਦੇ ਸਪੁੱਤਰ ਰੂਪਿੰਦਰ ਸਿੰਘ (ਸਾਬਕਾ ਐਸੋਸੀਏਟ ਐਡੀਟਰ ਦੀ ਟ੍ਰਿਬਿਊਨ) ਨੇ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਭਾਵੇਂ ਗਿਆਨੀ ਜੀ ਆਮ ਤੌਰ ਉਤੇ ਖੱਬੇ ਹੱਥ ਨਾਲ ਲਿਖਦੇ ਸਨ ਪਰ ਜਦੋਂ ਉਹ 30-32 ਸਫੇ ਲਿਖ ਲੈਂਦੇ ਸਨ ਤਾਂ ਫੇਰ ਬਾਕੀ ਲਿਖਤ ਸੱਜੇ ਹੱਥ ਨਾਲ ਲਿਖਣਾ ਸ਼ੁਰੂ ਕਰ ਦਿੰਦੇ ਸਨ। ਇਸ ਤਰ੍ਹਾਂ ਉਹ ਦੋਵੇਂ ਹੱਥੀਂ ਲਿਖਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਗਿਆਨੀ ਜੀ ਦੀ ਲਿਖਾਈ ਸਾਥੋਂ ਨਹੀਂ ਪੜ੍ਹੀ ਜਾਂਦੀ ਸੀ, ਉਨ੍ਹਾਂ ਦੀ ਲਿਖਾਈ ਸਿਰਫ਼ ਉਨ੍ਹਾਂ ਦਾ ਵਿਸ਼ੇਸ਼ ਟਾਈਪਿਸਟ ਹੀ ਪੜ੍ਹਦਾ ਹੁੰਦਾ ਸੀ ਅਤੇ ਪਾਪਾ ਜੋ ਵੀ ਲਿਖਦੇ ਸਨ ਪਹਿਲਾਂ ਮਾਤਾ ਜੀ ਨੂੰ ਜ਼ਰੂਰ ਪੜ੍ਹਾਉਂਦੇ ਸਨ। ਮੇਰਾ ਪਿੰਡ ਦੇ ਪਹਿਲੇ ਪਰੂਫ ਵੀ ਮਾਤਾ ਜੀ ਨੇ ਹੀ ਪੜ੍ਹੇ ਸਨ। ਪ੍ਰਸਿੱਧ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਦੱਸਿਆ ਕਿ ਗਿਆਨੀ ਜੀ ਨੇ ਜਿੱਥੇ ਸ਼ਾਹਕਾਰ ਕਿਤਾਬ ’ਮੇਰਾ ਪਿੰਡ’ ਲਿਖੀ, ਉਥੇ ਉਨ੍ਹਾਂ ਹੋਰ ਅਨੇਕਾਂ ਧਾਰਮਿਕ ਕਿਤਾਬਾਂ ਵੀ ਲਿਖੀਆਂ। 1200 ਗੁਰਦੁਆਰਿਆਂ ਬਾਰੇ ਖੋਜ ਕਰਨ ਦੇ ਨਾਲ-ਨਾਲ ਉਨ੍ਹਾਂ ਸਿੱਖਾਂ ਦੇ ਪੰਜਵੇਂ ਤਖ਼ਤ ਤਲਵੰਡੀ ਸਾਬੋ (ਦਮਦਮਾ ਸਾਹਿਬ) ਬਾਰੇ ਖੋਜ ਕੀਤੀ, ਜਿਸ ਦੀ ਬੁਨਿਆਦ ਉੱਤੇ ਦਮਦਮਾ ਸਾਹਿਬ ਨੂੰ ਪੰਜਵੇਂ ਤਖ਼ਤ ਦੇ ਤੌਰ ’ਤੇ ਮਾਨਤਾ ਦਿੱਤੀ ਗਈ। ਬਲਦੇਵ ਸਿੰਘ ਨੇ ਗਿਆਨੀ ਗੁਰਦਿੱਤ ਸਿੰਘ ’ਤੇ ਸਾਹਿਤਕ ਅਕਾਦਮੀ ਦਿੱਲੀ ਵੱਲੋਂ ਪ੍ਰਕਾਸਿਤ ਮੋਨੋਗ੍ਰਾਮ ਲਿਖੀ ਹੈ, ਜੋ ’ਭਾਰਤੀ ਸਾਹਿਤ ਦੇ ਨਿਰਮਾਤਾ’ ਲੜੀ ਵਿੱਚ ਛਾਪੀ ਗਈ ਹੈ।

You might also like

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

Previous Post

ਪੰਜਾਬ ਕੈਬਨਿਟ ਦੀ 6 ਨਵੰਬਰ ਨੂੰ ਹੋਵੇਗੀ ਮੀਟਿੰਗ

Next Post

ਕਾਰਪੋਰੇਟ ਘਰਾਨਿਆਂ ਨੂੰ ਵੇਚਣ ਲਈ ਖਾਲੀ ਕਰਵਾਈਆਂ ਜਾ ਰਹੀਆਂ ਪੰਚਾਇਤੀ ਜਮੀਨਾਂ – ਚੜੂਨੀ

Asli Punjabi

Asli Punjabi

Related Posts

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!
Punjab

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

by Asli Punjabi
November 26, 2025
ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!
World

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

by Asli Punjabi
November 17, 2025
ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’
Top Stories

ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’

by Asli Punjabi
November 17, 2025
ਮਸਜਿਦ ‘ਚ ਬੰਬ ਧਮਾਕਾ! 54 ਲੋਕ…
Top Stories

ਮਸਜਿਦ ‘ਚ ਬੰਬ ਧਮਾਕਾ! 54 ਲੋਕ…

by Asli Punjabi
November 7, 2025
Next Post
ਕਾਰਪੋਰੇਟ ਘਰਾਨਿਆਂ ਨੂੰ ਵੇਚਣ ਲਈ ਖਾਲੀ ਕਰਵਾਈਆਂ ਜਾ ਰਹੀਆਂ ਪੰਚਾਇਤੀ ਜਮੀਨਾਂ – ਚੜੂਨੀ

ਕਾਰਪੋਰੇਟ ਘਰਾਨਿਆਂ ਨੂੰ ਵੇਚਣ ਲਈ ਖਾਲੀ ਕਰਵਾਈਆਂ ਜਾ ਰਹੀਆਂ ਪੰਚਾਇਤੀ ਜਮੀਨਾਂ - ਚੜੂਨੀ

Recommended

ਫਿਲਮ “ਓਏ ਮੱਖਣਾ” ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ 19 ਨਵੰਬਰ ਨੂੰ

ਫਿਲਮ “ਓਏ ਮੱਖਣਾ” ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ 19 ਨਵੰਬਰ ਨੂੰ

November 16, 2023
ਖਾਵਸਪੁਰ ਬਿਲਡਿੰਗ ਹਾਦਸਾ – ਮੁੱਖ ਮੰਤਰੀ ਨੇ ਕੀਤਾ ਮ੍ਰਿਤਕਾਂ ਦੇ ਪਰਿਜਨਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ

ਖਾਵਸਪੁਰ ਬਿਲਡਿੰਗ ਹਾਦਸਾ – ਮੁੱਖ ਮੰਤਰੀ ਨੇ ਕੀਤਾ ਮ੍ਰਿਤਕਾਂ ਦੇ ਪਰਿਜਨਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ

July 21, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

March 9, 2026
ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ
Top Stories

ਹਾਈਕੋਰਟ ਨੇ ਕੇਜਰੀਵਾਲ ਅਤੇ ਸਿਸੋਦੀਆ ਨੂੰ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰਾ ਮਾਮਲਾ

March 9, 2026
ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ
Top Stories

ਹਿਮਾਚਲ ਵਾਸੀ ਸੰਜੀਵ ਕੁਮਾਰ ਨੇ UPSC ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ ਵਧਾਇਆ ਮਾਣ

March 9, 2026
ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ
Top Stories

ਅਯਾਤੁੱਲਾ ਅਲੀ ਖਮੇਨੀ ਦੇ ਪੁੱਤਰ ਮੋਜਤਬਾ ਖਮੇਨੀ ਬਣੇ ਈਰਾਨ ਦੇ ਨਵੇਂ ਸੁਪਰੀਮ ਲੀਡਰ

March 9, 2026
ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ
National

ਗਰਮੀਆਂ ਤੋਂ ਪਹਿਲਾਂ ਏਸੀ ਖਰੀਦਣਾ ਹੋਇਆ ਮਹਿੰਗਾ: ਕੀਮਤਾਂ ਵਿੱਚ 15 ਫੀਸਦੀ ਤੱਕ ਦਾ ਵਾਧਾ

March 9, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In