ਨਵੀਂ ਦਿੱਲੀ, ਅਕਤੂਬਰ – ਸੁਮਿਤ ਅੰਤਿਲ ਅਤੇ ਪੁਸ਼ਪੇਂਦਰ ਸਿੰਘ ਨੇ ਚੌਥੀ ਏਸ਼ੀਅਨ ਪੈਰਾ ਖੇਡਾਂ ਦੇ ਤੀਜੇ ਦਿਨ ਪੁਰਸ਼ਾਂ ਦੇ ਜੈਵਲਿਨ ਥਰੋਅ-ਐਫ64 ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤੇ।
ਸੁਮਿਤ ਅੰਤਿਲ ਨੇ 73.29 ਮੀਟਰ ਦੀ ਥਰੋਅ ਨਾਲ ਏਸ਼ੀਅਨ ਪੈਰਾ ਖੇਡਾਂ ਦਾ ਰਿਕਾਰਡ, ਵਿਸ਼ਵ ਰਿਕਾਰਡ ਅਤੇ ਏਸ਼ਿਆਈ ਰਿਕਾਰਡ ਤੋੜਿਆ। ਸੁਮਿਤ ਨੇ ਦਿਨ ਦੀ ਆਪਣੀ ਤੀਜੀ ਕੋਸ਼ਿਸ਼ ਵਿੱਚ ਇਸ ਮੁਕਾਮ ਤੇ ਪਹੁੰਚ ਕੇ ਸੋਨ ਤਮਗਾ ਜਿੱਤਿਆ। ਸ਼੍ਰੀਲੰਕਾ ਦੇ ਅਰਾਚਿਗੇ ਸਮਿਥ ਨੇ 62.42 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਪੁਸ਼ਪੇਂਦਰ ਸਿੰਘ ਨੇ 62.06 ਮੀਟਰ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ ਕੁੱਲ 36 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚ 10 ਸੋਨ, 12 ਚਾਂਦੀ ਅਤੇ 14 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਪੰਜਵੇਂ ਸਥਾਨ ਤੇ ਹੈ। ਭਾਰਤੀ ਦਲ ਪਹਿਲੇ ਦਿਨ ਦੀ ਸਫਲਤਾ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗਾ ਜਦੋਂ ਉਸ ਨੇ 6 ਸੋਨ, 6 ਚਾਂਦੀ ਅਤੇ 5 ਕਾਂਸੀ ਸਮੇਤ ਕੁੱਲ 17 ਤਗਮੇ ਜਿੱਤੇ ਸਨ।