ਤੇਲ ਅਵੀਵ, 18 ਅਕਤੂਬਰ, 2023: ਇਜ਼ਰਾਈਲ ਵੱਲੋਂ ਗਾਜ਼ਾ ਸ਼ਹਿਰ ਦੇ ਇਕ ਹਸਪਤਾਲ ’ਤੇ ਕੀਤੇ ਹਵਾਈ ਹਮਲੇ ਵਿਚ ਸੈਂਕੜੇ ਲੋਕਾਂ ਦੇ ਮਰਨ ਦੀ ਖਬਰ ਹੈ। ਹਮਾਸ ਦੇ ਕਬਜ਼ੇ ਵਾਲੇ ਇਲਾਕੇ ਵਿਚ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅਲ ਅਹਿਲੀ ਅਲ ਅਰਾਬੀ ਹਸਪਤਾਲ ’ਤੇ ਹੋਏ ਹਮਲੇ ਵਿਚ 300 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।
ਸ਼ੁਰੂਆਤ ਵਿਚ ਮੌਤਾਂ ਦੀ ਗਿਣਤੀ 500 ਦੱਸੀ ਜਾ ਰਹੀ ਸੀ। ਹਸਪਤਾਲ ਹਮਾਸ ਵੱਲੋਂ ਚਲਾਇਆ ਜਾ ਰਿਹਾ ਸੀ।