ਨਵੀਂ ਦਿੱਲੀ, 18 ਅਕਤੂਬਰ, 2023: ਦਿੱਲੀ ਦੀ ਇਕ ਅਦਾਲਤ ਨੇ ਲੇਡੀ ਪੱਤਰਕਾਰ ਸੌਮਿਆ ਵਿਸ਼ਵਨਾਥਨ ਦੇ 2008 ਵਿਚ ਹੋਏ ਕਤਲ ਦੇ 15 ਸਾਲਾਂ ਬਾਅਦ ਚਾਰ ਮੁਲਜ਼ਮ ਨੂੰ ਕਤਲ, ਲੁੱਟ ਤੇ ਮਕੋਕਾ ਤਹਿਤ ਦੋਸ਼ੀ ਕਰਾਰ ਦਿੱਤਾ ਹੈ।
ਅਦਾਲਤ ਨੇ ਰਵੀ ਕਪੂਰ, ਅਮਿਤ ਸ਼ੁਕਲਾ, ਬਲਜੀਤ ਮਲਿਕ ਤੇ ਅਜੈ ਕੁਮਾਰ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ ਜਦੋਂ ਕਿ ਅਜੈ ਸੇਠੀ ਨੂੰ ਜਾਇਦਾਦ ਚੋਰੀ ਦਾ ਦੋਸ਼ੀ ਕਰਾਰ ਦਿੱਤਾ ਹੈ।
ਅਦਾਲਤ ਸਜ਼ਾ ਦਾ ਐਲਾਨ ਅਗਲੇ ਹਫਤੇ ਕਰੇਗੀ।