ਚੰਡੀਗੜ੍ਹ, 13 ਅਕਤੂਬਰ 2023- ਪੰਜਾਬ ਹਰਿਆਣਾ ਹਾਈਕੋਰਟ ਦੇ ਵਲੋਂ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਜ਼ਮਾਨਤ ਦੇ ਦਿੱਤੀ ਹੈ। ਜਾਣਕਾਰੀ ਮੁਤਾਬਿਕ, ਇਸੇ ਸਾਲ ਸੋਨੀ ਵਿਰੁੱਧ 9 ਜੁਲਾਈ ਨੂੰ ਕੇਸ ਦਰਜ ਕੀਤਾ ਗਿਆ ਸੀ, ਜਿਸ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ ਹੈ ਕਿ, ਉਨ੍ਹਾਂ ਦੇ ਕਾਰਜਕਾਲ ਦੌਰਾਨ ਆਮਦਨ 4.52 ਕਰੋੜ ਰੁਪਏ ਅਤੇ ਖਰਚਾ 12.48 ਕਰੋੜ ਰੁਪਏ ਰਿਹਾ, ਜੋ ਆਮਦਨ ਤੋਂ 176 ਫੀਸਦੀ ਵੱਧ ਹੈ।