ਸੰਗਰੂਰ, 12 ਅਕਤੂਬਰ, 2023: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਡੀਸੀ ਕੰਪਲੈਕਸ ਆਡੀਟੋਰੀਅਮ ਸੰਗਰੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ੍ਰੀ ਸੰਜੀਵ ਸ਼ਰਮਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ੍ਰੀ ਪ੍ਰਤੀਇੰਦਰ ਘਈ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਦੇ ਸਮੂਹ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਜ਼/ਮਿਸਟ੍ਰੈੱਸਸ ਨਾਲ ਮਿਸ਼ਨ ਐਕਸੀਲੈਂਸ ਸੰਬੰਧੀ ਅਤੇ ਜ਼ਿਲ੍ਹਾ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਉਹਨਾਂ ਵੱਲੋਂ ਸਕੂਲ ਮੁਖੀਆਂ ਨੂੰ ਵਧੀਆ ਨਤੀਜਿਆਂ ਅਤੇ ਸਕੂਲ ਕੰਮਾਂ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸੰਗਰੂਰ ਸ੍ਰੀ ਸੰਜੀਵ ਸ਼ਰਮਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸੰਗਰੂਰ ਸ੍ਰੀ ਪ੍ਰਤੀਇੰਦਰ ਘਈ ਵੱਲੋਂ ਸਕੂਲ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਜ਼/ਮਿਸਟ੍ਰੈੱਸਸ ਨੂੰ ਆਪਣੇ ਸੰਬੋਧਨ ਕਰਦਿਆਂ ਹਦਾਇਤਾਂ ਜਾਰੀ ਕੀਤੀਆਂ ਕਿ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਜਿਨ੍ਹਾਂ ਵਿੱਚ ਸਕਾਲਰਸ਼ਿਪ, ਵੋਕੇਸ਼ਨਲ ਸਿੱਖਿਆ, ਸਕੂਲ ਆਫ਼ ਐਮੀਨੈਂਸ, ਸਕੂਲ ਇਨਫਰਾਸਟੱਕਚਰ, ਸਪੋਰਟਸ ਗਤੀਵਿਧੀਆਂ, ਮਿਸ਼ਨ ਸਮਰਥ, ਬਿਜਨੈਸ ਬਲਾਸਟਰ, ਜਨ ਸੰਖਿਆ ਸਿੱਖਿਆ, ਸਸਟੇਨਬਲਟੀ ਲੀਡਰਸ਼ਿਪ ਪ੍ਰੋਗਰਾਮ, ਡਰੱਗ ਡੀ-ਐਡਿਕਸ਼ਨ ਅਤੇ ਤੰਬਾਕੂ ਵਿਰੋਧੀ ਪ੍ਰੋਜੈਕਟ, ਸਵੱਛਤਾ ਭਾਰਤ ਅਭਿਆਨ, ਵੀਰ ਗਾਥਾ, ਮੇਰੀ ਮਾਟੀ ਮੇਰਾ ਦੇਸ਼, ਕਲਾ ਉਤਸਵ, ਸਾਇੰਸ ਸਿਟੀ ਦੌਰੇ, ਬਾਲ ਵਿਗਿਆਨ ਕਾਂਗਰਸ, ਇੰਸਪਾਇਰ ਮਾਨਕ, ਵਿਗਿਆਨ ਪ੍ਰਸ਼ਨੋਤਰੀ ਅਤੇ ਪ੍ਰਦਰਸ਼ਨੀ, ਗਣਿਤ ਗਤੀਵਿਧੀਆਂ, ਕਾਨੂੰਨੀ ਸਾਖ਼ਰਤਾ, ਖ਼ਾਨ ਅਕੈਡਮੀ, ਸਟੈਮ ਲੈਬ, ਮੁਸਕਾਨ ਲੈਬ, ਮਾਈਂਡ ਸਪਾਰਕ ਲੈਬਸ, ਅਟੱਲ ਟਿੰਕਰਿੰਗ ਲੈਬ, ਟੀਚਮੈਟ, ਸੋਸ਼ਲ ਅਤੇ ਪ੍ਰਿੰਟ ਮੀਡੀਆ, ਈ ਪੰਜਾਬ ਸਕੂਲ, ਯੂਡਾਇਸ, ਸ਼ਾਲਾ ਸਿੱਧੀ,ਪ੍ਰਬੰਧ ਪੋਰਟਲ, ਬਜਟ, ਡਰਾਪ ਆਊਟ, ਪ੍ਰਾਈਵੇਟ ਸਕੂਲ, ਸੀਪਾਈਟ, ਯੁਵਾ ਮੰਥਨ, ਸਕਿੱਲ ਵਿਕਾਸ, ਗਾਇਡੈਂਸ ਅਤੇ ਕੌਸਲਿੰਗ, ਮਿਡ ਡੇ ਮੀਲ, ਕੈਂਪਸ ਮੈਨੇਜਰ, ਸੈਨੀਟੇਸ਼ਨ ਵਰਕਰ, ਸੁਰੱਖਿਆ ਕਰਮੀਆਂ, ਚੌਕੀਦਾਰ ਪਾਠ ਪੁਸਤਕਾਂ, ਵਰਦੀਆਂ, ਆਡਿਟ, ਮੁਲਾਂਕਣ ਆਦਿ ਸ਼ਾਮਲ ਹਨ।
ਇਸ ਮੀਟਿੰਗ ਵਿੱਚ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰਤੀਇੰਦਰ ਘਈ ਵੱਲੋਂ ਮੀਟਿੰਗ ਵਿੱਚ ਮਿਸ਼ਨ ਐਕਸੀਲੈਂਸ ਦੇ ਪਹਿਲੇ ਟੈਸਟ ਦੇ ਵੇਰਵੇ ਸਾਂਝੇ ਕਰਦੇ ਹੋਏ ਸਕੂਲ਼ ਮੁਖੀ ਸਹਿਬਾਨ ਨਾਲ ਵੱਖ ਵੱਖ ਪਹਿਲੂਆਂ ਤੋਂ ਰਿਜ਼ਲਟ ਸਾਂਝਾ ਕੀਤਾ ਗਿਆ, ਜਿਸ ਵਿੱਚ ਮੈਟ (MAT), ਹਿਸਾਬ (MATH), ਸਾਇੰਸ (SCIENCE), ਸਮਾਜਿਕ ਸਿੱਖਿਆ (SST) ਵਿਸ਼ਿਆਂ ਵਿੱਚ ਵਿਦਿਆਰਥੀ ਦੇ ਅੰਕ ਕ੍ਰਮਵਾਰ 40 ਪ੍ਰਤੀਸ਼ਤ ਤੋਂ ਘੱਟ, 60 ਤੋਂ 70 ਪ੍ਰਤੀਸ਼ਤ ਅਤੇ 70 ਤੋਂ 100 ਤੱਕ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ।