ਅੰਮ੍ਰਿਤਸਰ, 6 ਅਕਤੂਬਰ, 2023: ਇਥੇ ਮਜੀਠਾ ਰੋਡ ’ਤੇ ਪਿੰਡ ਨਾਗ ਕਲਾਂ ਵਿਚ ਸਥਿਤ ਕਵਾਲਟੀ ਫਾਰਮਾਸੂਟਿਕਲ ਕੰਪਨੀ ਨਾਂ ਦੀ ਦਵਾਈਆਂ ਦੀ ਫੈਕਟਰੀ ਵਿਚ ਅੱਗ ਲੱਗਣ ਨਾਲ 7 ਲੋਕਾਂ ਦੀ ਮੌਤ ਹੋਣ ਤੇ ਅਨੇਕਾਂ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਪਤਾ ਲੱਗਾ ਹੈ ਕਿ ਫੈਕਟਰੀ ਵਿਚ ਕੈਮੀਕਲ ਪਿਆ ਹੋਣ ਕਾਰਨ ਅੱਗ ਜ਼ਿਆਦਾ ਭੜਕੀ। ਅੱਗ ਲੱਗਣ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ ਜਦੋਂ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਲੱਗੀਆਂ ਹਨ।