ਸੁਲਤਾਨਪੁਰ ਲੋਧੀ 24 ਜਨਵਰੀ 2024 : ਸੁਲਤਾਨਪੁਰ ਲੋਧੀ ਅਤੇ ਨਕੋਦਰ ਦੇ ਇਲਾਕੇ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ‘ਚ ਲੱਗ ਰਹੇ ਕੱਟ ਜਿਸ ਕਾਰਨ ਲੋਕਾਂ ਵਿੱਚ ਹਾਲ ਦੁਹਾਈ ਪਈ ਹੋਈ ਹੈ। ਇਕ ਪਾਸੇ ਪੈ ਰਹੀ ਅੱਤ ਦੀ ਸਰਦੀ ਕਰ ਕੇ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ। ਦੂਜੇ ਪਾਸੇ ਬਿਜਲੀ ਬੋਰਡ 24 ਘੰਟੇ ਘਰੇਲੂ ਬਿਜਲੀ ਸਪਲਾਈ ’ਚ ਅਣ-ਐਲਾਨੇ ਲੰਬੇ-ਲੰਬੇ ਕੱਟ ਲਗਾ ਕਿ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਹੋਰ ਵਧਾਉਂਦਾ ਜਾਪ ਰਿਹਾ ਹੈ। ਬਿਜਲੀ ਇੱਕ ਘੰਟੇ ਦੇ ਕਰੀਬ ਆਉਂਦੀ ਹੈ ਅਤੇ 4 ਤੋਂ 5 ਘੰਟੇ ਲੰਬੇ ਲੰਬੇ ਕੱਟ ਲੱਗ ਰਹੇ ਹਨ।
ਲੋਕ ਬਿਜਲੀ ਦੇ ਲੰਬੇ ਲੰਬੇ ਕੱਟਾ ਤੋਂ ਪ੍ਰੇਸ਼ਾਨ ਹੋਏ ਬੋਲ ਰਹੇ ਹਨ “ਕਦੇ ਆਏ ਕਦੇ ਜਾਏ ਬਿਜਲੀ ; ਲੋਕੀ ਕਹਿੰਦੇ ਹਾਏ ਬਿਜਲੀ, ਹਾਏ ਬਿਜਲੀ” ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਦੀਆਂ ਜ਼ਿਆਦਾ ਪੈਣ ਕਾਰਨ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ ’ਚ ਲੋਕਾਂ ਨੂੰ ਸਿਰਫ ਬਿਜਲੀ ਹੀ ਰਾਹਤ ਦਿੰਦੀ ਹੈ ਕਿਉਂਕਿ ਲੋਕ ਸਰਦੀ ਤੋਂ ਬਚਾਅ ਲਈ ਹੀਟ ਦਾ ਸਹਾਰਾ ਲੈਂਦੇ ਹਨ। ਪਰ ਜੇਕਰ ਸਰਦੀ ਪੈ ਰਹੀ ਹੋਵੇ ਤੇ ਉਪਰੋਂ ਬਿਜਲੀ ਸਪਲਾਈ ਵੀ ਨਾ ਹੋਵੇ ਤਾਂ ਲੋਕਾਂ ‘ਤੇ ਕੀ ਬੀਤ ਰਹੀ ਹੋਵੇਗੀ! ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿੰਦਰ ਸਿੰਘ, ਸੋਹਣ ਸਿੰਘ, ਸੀਤਲ ਸਿੰਘ, ਅਮਰਜੀਤ ਸਿੰਘ ਥਿੰਦ, ਰਣਜੀਤ ਸਿੰਘ, ਪ੍ਰੀਤ ਆਦਿ ਨੇ ਕਿਹਾ ਕਿ ਬਿਜਲੀ ਵੀ ਸਵੇਰੇ 6 ਵਜੇ ਕੱਟੀ ਜਾਂਦੀ ਹੈ ਜਦੋਂ ਲੋਕਾਂ ਨੇ ਕੰਮਾਂ ਕਾਰਾਂ ਤੇ ਜਾਣਾ ਹੁੰਦਾ ਅਤੇ ਔਰਤਾਂ ਨੇ ਘਰਾਂ ਦਾ ਕੰਮ ਕਰ ਕਰਨਾ ਹੁੰਦਾ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸ਼ਾਮ ਨੂੰ ਵੀ ਬਿਜਲੀ ਕੱਟ ਲਈ ਜਾਂਦੀ ਜਦੋਂ ਘਰ ਦੀਆਂ ਸੁਆਣੀਆਂ ਨੇ ਰੋਟੀ ਪਾਣੀ ਬਣਾਉਣਾ ਹੁੰਦਾ