ਨਵੀਂ ਦਿੱਲੀ, 15 ਸਤੰਬਰ, 2023: ਕਾਂਗਰਸ ਪਾਰਟੀ ਨੇ 18 ਤੋਂ 22 ਸਤੰਬਰ ਤੱਕ ਹੋ ਰਹੇ ਸੰਸਦ ਦੇ ਸਪੈਸ਼ਲ ਸੈਸ਼ਨ ਲਈ ਆਪਣੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਵਿਪ੍ਹ ਜਾਰੀ ਕੀਤੀ ਹੈ।
ਲੋਕ ਸਭਾ ਮੈਂਬਰਾਂ ਲਈ ਜਾਰੀ ਕੀਤੀ ਵਿਪ੍ਹ ਵਿਚ ਕਿਹਾ ਗਿਆ ਕਿ ਸਪੈਸ਼ਲ ਸੈਸ਼ਨ ਵਿਚ ਬਹੁਤ ਅਹਿਮ ਮਸਲੇ ਵਿਚਾਰੇ ਜਾਣੇ ਹਨ। ਸਾਰੇ ਲੋਕ ਸਭਾ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ 11 ਵਜੇ ਸਵਰ ਤੋਂ ਲੈ ਕੇ ਸਦਨ ਮੁਲਤਵੀ ਹੋਣ ਤੱਕ 18 ਤੋਂ 22 ਤੱਕ ਹਰ ਹੀਲੇ ਆਪਣੀ ਹਾਜ਼ਰੀ ਤੇ ਪਾਰਟੀ ਦੇ ਸਟੈਂਡ ਦੀ ਹਮਾਇਤ ਕਰਨੀ ਯਕੀਨੀ ਬਣਾਉਣ।