ਅੰਮ੍ਰਿਤਸਰ, 26 ਜੂਨ 2020 – ਪੰਜਾਬੀ ਗਾਇਕ ਪ੍ਰੀਤ ਹਰਪਾਲ ਦੁਆਰਾ ਟਿੱਕ ਟੌਕ ‘ਤੇ ਬਾਬੇ ਨਾਨਕ ਨੂੰ ਲੈ ਕੇ ਪਾਈ ਵਿਵਾਦਿਤ ਵੀਡੀੳ ਤੋਂ ਬਾਅਦ ਸਮੁੱਚੀ ਨਾਨਕ ਨਾਮ ਲੇਵਾ ‘ਚ ਭਾਰੀ ਰੋਹ ਪਾਇਆ ਗਿਆ, ਜਿਸ ਤੋਂ ਬਾਅਦ ਪ੍ਰੀਤ ਹਰਪਾਲ ਮੁਆਫ਼ੀ ਮੰਗਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਾ।
ਇਸ ਮੌਕੇ ਪ੍ਰੀਤ ਹਰਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਆਫ਼ੀਨਾਮਾ ਵੀ ਸੌਂਪਿਆ। ਦੱਸ ਦੇੲਏ ਕਿ ਪ੍ਰੀਤ ਹਰਪਾਲ ਨੇ ਪਿਛਲੇ ਦਿਨੀਂ ਟਿਕ ਟੌਕ ‘ਤੇ ਇੱਕ ਵੀਡੀਓ ਪਾਈ ਸੀ, ਜਿਸ ‘ਚ ਬਾਬੇ ਨਾਨਕ ਨੂੰ ਕੋਰੋਨਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਗੀਤ ਗੁਣਗੁਣਾਇਆ ਸੀ।