ਲਖਨਊ, 13 ਸਤੰਬਰ – ਆਮਦਨ ਕਰ ਵਿਭਾਗ ਨੇ ਸਮਾਜਵਾਦੀ ਪਾਰਟੀ ਨੇਤਾ ਆਜ਼ਮ ਖਾਨ ਖ਼ਿਲਾਫ਼ ਟੈਕਸ ਚੋਰੀ ਦੇ ਦੋਸ਼ਾਂ ਦੀ ਜਾਂਚ ਦੇ ਸਬੰਧ ਵਿਚ ਅੱਜ ਸਵੇਰੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ 30 ਤੋਂ ਵੱਧ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਆਮਦਨ ਕਰ ਵਿਭਾਗ ਦੀ ਟੀਮ ਗੁਆਂਢੀ ਰਾਜ ਮੱਧ ਪ੍ਰਦੇਸ਼ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਰਾਮਪੁਰ, ਸਹਾਰਨਪੁਰ, ਲਖਨਊ, ਗਾਜ਼ੀਆਬਾਦ ਅਤੇ ਮੇਰਠ ਵਿੱਚ ਕੁਝ ਟਿਕਾਣਿਆਂ ਦੀ ਤਲਾਸ਼ੀ ਲਈ।
ਇਸ ਤੇ ਜਾਮ ਗੋਪਾਲ ਸਾਦਵ ਨੇ ਪ੍ਰਤਿਕਿਰਿਆ ਦਿੰਦਿਆ ਕਿਹਾ ਕਿ ਆਜ਼ਮ ਖ਼ਾਨ ਵਰਗੇ ਇਮਾਨਦਾਰ ਵਿਅਕਤੀ ਦੇ ਟਿਕਾਣਿਆਂ ਤੇ ਆਮਦਨ ਕਰ ਵਿਭਾਗ ਦੇ ਛਾਪੇ ਸਹੀ ਨਹੀਂ ਹੈ।