ਚੰਡੀਗੜ੍ਹ, 13 ਸਤੰਬਰ 2023 – ਕਾਂਗਰਸ ਦੇ ਐਮ.ਪੀ. ਰਵਨੀਤ ਸਿੰਘ ਬਿੱਟੂ ਨੇ ਆਪ ਦੇ ਹੋਰਨਾਂ ਪਾਰਟੀਆਂ ਨਾਲ ਗੱਠਜੋੜ ਤੇ ਮੋਹਰ ਲਾਉਂਦੇ ਹੋਏ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੂੰ ਨਸੀਅਤ ਦਿੱਤੀ ਹੈ। ਬਿੱਟੂ ਨੇ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਨਸੀਅਤ ਵੀ ਦਿੱਤੀ ਅਤੇ ਕਿਹਾ ਕਿ, ਉਹ ਹਾਈਕਮਾਨ ਦੇ ਫ਼ੈਸਲੇ ਖਿਲਾਫ਼ ਬੋਲਣ ਤੋਂ ਗੁਰੇਜ਼ ਕਰਨ। ਉਨ੍ਹਾਂ ਨੇ ਆਗੂਆਂ ਨੂੰ ਇਹ ਵੀ ਕਿਹਾ ਕਿ, ਜੇਕਰ ਕੋਈ ਦਿੱਕਤ ਹੈ ਤਾਂ ਹਾਈਕਮਾਨ ਸਾਹਮਣੇ ਗੱਲ ਰੱਖੀ ਜਾਵੇ।