ਸਾਓ ਪਾਓਲੋ, 6 ਸਤੰਬਰ –ਦੱਖਣੀ ਬ੍ਰਾਜ਼ੀਲ ਵਿੱਚ ਭਿਆਨਕ ਤੂਫਾਨ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ। ਤੂਫਾਨ ਕਾਰਨ ਪਏ ਮੀਂਹ ਕਾਰਨ ਕਈ ਸ਼ਹਿਰਾਂ ਵਿੱਚ ਹੜ੍ਹ ਆ ਗਿਆ। ਰੀਓ ਗ੍ਰਾਂਡੇ ਡੋ ਸੁਲ ਦੇ ਗਵਰਨਰ ਐਡੁਆਰਡੋ ਲੇਇਟ ਨੇ ਕਿਹਾ ਕਿ ਤੂਫਾਨ ਨਾਲ ਸੂਬੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੂਫਾਨ ਨਾਲ ਲਗਭਗ 60 ਸ਼ਹਿਰ ਪ੍ਰਭਾਵਿਤ ਹੋਏ ਹਨ, ਜਿਸ ਨੂੰ ਐਕਸਟਰਾ ਟ੍ਰੋਪਿਕਲ ਚੱਕਰਵਾਤ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਲੇਇਟ ਨੇ ਕਿਹਾ ਕਿ ਲਗਭਗ 50,000 ਦੀ ਆਬਾਦੀ ਵਾਲੇ ਸ਼ਹਿਰ ਮੁਕੁਮ ਦੇ ਇੱਕ ਘਰ ਵਿੱਚ ਰਹਿ ਰਹੇ 15 ਵਿਅਕਤੀਆਂ ਦੀ ਮੌਤ ਹੋਈ ਹੈ।
ਉਨ੍ਹਾਂ ਕਿਹਾ ਕਿ ਰਾਜ ਦੀ ਸਰਕਾਰ ਨੇ ਤੂਫਾਨ ਕਾਰਨ ਸੋਮਵਾਰ ਰਾਤ ਤੋਂ ਹੁਣ ਤੱਕ 1,650 ਵਿਅਕਤੀ ਬੇਘਰ ਹੋਏ ਹਨ। ਟੀ ਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਨਦੀਆਂ ਨੱਕੋ-ਨੱਕ ਭਰੀਆਂ ਹੋਈਆਂ ਹਨ ਅਤੇ ਪਰਿਵਾਰ ਆਪਣੇ ਘਰਾਂ ਦੀਆਂ ਛੱਤਾਂ ਤੋਂ ਮਦਦ ਲਈ ਗੁਹਾਰ ਲਗਾ ਰਹੇ ਹਨ। ਗਵਰਨਰ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ ਮਹਿਲਾ ਬਚਾਅ ਕਰਨ ਵਾਲੀ ਵੀ ਸ਼ਾਮਲ ਹੈ, ਜੋ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਰੁੜ੍ਹ ਗਈ ਸੀ। ਲੇਇਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕਿਹਾ ਕਿ ਮੈਨੂੰ ਤਕਵਾਰੀ ਨਦੀ ਤੇ ਬਚਾਅ ਕਾਰਜਾਂ ਵਿੱਚ ਲੱਗੀ ਇੱਕ ਔਰਤ ਦੀ ਮੌਤ ਤੇ ਅਫਸੋਸ ਹੈ। ਤਾਰ ਟੁੱਟਣ ਕਾਰਨ ਔਰਤ ਅਤੇ ਇੱਕ ਬਚਾਅਕਰਤਾ ਨਦੀ ਵਿੱਚ ਡਿੱਗ ਗਏ। ਬਦਕਿਸਮਤੀ ਨਾਲ ਔਰਤ ਬਚ ਨਹੀਂ ਸਕੀ, ਜਦਕਿ ਦੂਜਾ ਬਚਾਅਕਰਤਾ ਗੰਭੀਰ ਜ਼ਖਮੀ ਹੋ ਗਿਆ